ਨਵੀਂ ਦਿੱਲੀ- ਪੂੰਜੀ ਬਾਜ਼ਾਰ ਰੈਗੁਲੇਟਰੀ ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਭੇਦੀਆ ਕਾਰੋਬਾਰ ’ਚ ਸ਼ਾਮਲ ਹੋਣ ਦੇ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਉਹ ਇਸ ’ਤੇ ਲਗਾਮ ਲਗਾਉਣ ਦੇ ਲਈ ਨਿਯਮਾਂ ਨੂੰ ਛੇਤੀ ਹੀ ਸਖਤ ਕਰੇਗਾ।
ਸੇਬੀ ਪ੍ਰਧਾਨ ਯੂ.ਕੇ. ਸਿਨਹਾ ਨੇ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਅਸੀਂ ਭੇਦੀਆ ਕਾਰੋਬਾਰ ਨਿਯਮਾਂ ’ਚ ਬਦਲਾਅ ਕਰਨ ਜਾ ਰਹੇ ਹਾਂ ਕਿਉਂਕਿ ਇਸ ਨਾਲ ਸਬੰਧਤ ਕਈ ਮਾਮਲੇ ਮਿਲੇ ਹਨ। ਇਹ ਮਾਮਲੇ ਸਿਰਫ ਛੋਟੀਆਂ ਕੰਪਨੀਆਂ ਦੇ ਖਿਲਾਫ ਹੀ ਨਹੀਂ ਸਗੋਂ ਵੱਡੀਆਂ ਕੰਪਨੀਆਂ ਦੇ ਖਿਲਾਫ ਵੀ ਆ ਰਹੇ ਹਨ। ਸ਼੍ਰੀ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਦੇਸ਼ ’ਚ ਭੇਦੀਆ ਕਾਰੋਬਾਰ ਹੋ ਰਿਹਾ ਹੈ।
ਭੇਦੀਆ ਕਾਰੋਬਾਰ ’ਤੇ ਲਗਾਮ ਲਗਾਉਣ ਦੇ ਲਈ ਬੋਰਡ ਨੇ ਕਰਨਾਟਕ ਅਤੇ ਕੇਰਲ ਹਾਈ ਕੋਰਟ ਦੇ ਸਾਬਕਾ ਜੱਜ ਕੇ. ਸੋਡੀ ਦੀ ਪ੍ਰਧਾਨਗੀ ’ਚ ਇਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਪਿਛਲੇ ਸਾਲ ਦਸੰਬਰ ’ਚ ਆਪਣੀ ਰਿਪੋਰਟ ਸੌਂਪੀ ਸੀ। ਨਿਯਮਾਂ ’ਚ ਬਦਲਾਅ ਇਸੇ ਰਿਪੋਰਟ ਦੇ ਆਧਾਰ ’ਤੇ ਕੀਤੇ ਜਾਣਗੇ।
ਇਕ ਸਵਾਲ ਦੇ ਜਵਾਬ ਵਿਚ ਸਿਨਹਾ ਨੇ ਕਿਹਾ ਕਿ ਕਾਰਪੋਰੇਟ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਕੰਪਨੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਨਿਜੀ ਕੰਪਨੀ ਦਾ ਨਿਰਦੇਸ਼ਕ ਮੰਡਲ ਹੋਵੇ ਜਾਂ ਕਿਸੇ ਜਨਤਕ ਕੰਪਨੀ ਦਾ।
ਸ਼੍ਰੀ ਸਿਨਹਾ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਵਿਚ ਸ਼ਾਮਲ ਆਜ਼ਾਦ ਨਿਰਦੇਸ਼ਕਾਂ ਨੂੰ ਵੀ ਭੇਦੀਆ ਕਾਰੋਬਾਰ ਦੇ ਨਿਯਮਾਂ ਦੇ ਬਾਰੇ ਵਿਚ ਜਾਗਰੂਕ ਕਰਨਾ ਚਾਹੀਦਾ ਹੈ।
ਫਾਰਚੂਨ-40 ਸੂਚੀ ’ਚ ਸ਼ਾਮਲ 40 ਪ੍ਰਭਾਵਸ਼ਾਲੀ ਲੋਕਾਂ ’ਚ ਚਾਰ ਭਾਰਤੀ
NEXT STORY