ਨਿਊਯਾਰਕ- ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਖਰੀਦ-ਫਰੋਖਤ ਮੰਚ ਸਨੈਪਡੀਲ ਦੇ ਸੰਸਥਾਪਕ ਸਮੇਤ ਚਾਰ ਭਾਰਤੀ ਫਾਰਚੂਨ ਦੀ 40 ਸਾਲ ਤੋਂ ਘੱਟ ਉਮਰ ਦੇ 40 ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਦੀ ਸੂਚੀ ’ਚ ਸ਼ਾਮਲ ਹਨ।
ਫਾਰਚੂਨ 2014 ਦੀ 40 ਸਾਲ ਤੋਂ ਘੱਟ ਉਮਰ ਦੇ 40 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਚੋਟੀ ਦੇ ਸਥਾਨ ’ਤੇ ਕਾਰ ਪੂਲਿੰਗ ਸੇਵਾ ਕੰਪਨੀ ਯੂਬੇਰ ਦੇ ਪ੍ਰਮੁੱਖ 38 ਸਾਲ ਦੇ ਟ੍ਰੈਵਿਸ ਕੈਲੇਨਿਕ ਅਤੇ ਭਾਈਚਾਰਕ ਪ੍ਰੋਹਣਾਚਾਰੀ ਸੇਵਾ ਕੰਪਨੀ ਏਅਰ ਬੀ.ਐੱਨ.ਬੀ. ਦੇ 33 ਸਾਲਾ ਮੁੱਖ ਕਾਰਜਕਾਰੀ ਬ੍ਰਾਇਨ ਚੇਸਕੀ ਹਨ।
ਜ਼ਿਕਰਯੋਗ ਹੈ ਕਿ ਉਪਲਬਧੀਆਂ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਫੇਸਬੁਕ ਦੇ 30 ਸਾਲਾ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਮਾਰਕ ਜੁਕਰਬਰਗ ਦੂਜੇ ਸਥਾਨ ’ਤੇ ਜਦੋਂਕਿ ਇਟਲੀ ਦੇ ਨੌਜਵਾਨ ਪ੍ਰਧਾਨਮੰਤਰੀ ਮੇਤਤਿਓ ਰੇਂਜੀ (39 ਸਾਲ) ਤੀਜੇ ਸਥਾਨ ’ਤੇ ਰਹੇ ਹਨ।
ਇਸ ਸੂਚੀ ’ਚ ਸ਼ਾਮਲ ਭਾਰਤੀਆਂ ’ਚ ਹਾਰਵਰਡ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਰਾਜ ਚੇਟਟੀ (16ਵੇਂ ਸਥਾਨ), ਮਾਈਕ੍ਰੋਮੈਕਸ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਰਾਹੁਲ ਸ਼ਰਮਾ (21ਵੇਂ ਸਥਾਨ), ਸਨੈਪਡੀਲ ਦੇ ਸਹਿ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਕੁਣਾਲ ਬਹਿਲ ਅਤੇ ਟਵਿਟਰ ਦੀ ਸਲਾਹਕਾਰ ਅਤੇ ਕੰਪਨੀ ਦੇ ਕਾਰਜਕਾਰੀਆਂ ਦੇ ਦਲ ’ਚ ਇਕੋ ਇਕ ਮਹਿਲਾ ਵਿਜਯਾ ਗੱਡੇ (28ਵਾਂ ਸਥਾਨ) ਸ਼ਾਮਲ ਹਨ।
40-ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਵਟਸਐਪ ਦੇ 38 ਸਾਲਾ ਸਹਿ ਸੰਸਥਾਪਕ ਅਤੇ ਸੀ.ਈ.ਓ. ਜਾਨ ਕੋਮ ਪੰਜਵੇਂ ਸਥਾਨ ’ਤੇ, ਯਾਹੂ ਦੇ 39 ਸਾਲਾ ਸੀ.ਈ.ਓ. ਮਾਰਿਸੱਸਾ ਮੇਅਰ ਛੇਵੇਂ ਸਥਾਨ ’ਤੇ, ਨਿਊਯਾਰਕ ਸਟਾਕ ਐੱਕਸਚੇਂਜ ਦੇ ਪ੍ਰਧਾਨ 38 ਸਾਲਾ ਟਾਮ ਫਾਰਲੇ (ਸਤਵੇਂ ਸਥਾਨ ’ਤੇ) ਅਤੇ ਟਵਿਟਰ ਦੇ ਸਹਿ ਸੰਸਥਾਪਕ ਅਤੇ ਸੀ.ਈ.ਓ. 37 ਸਾਲਾ ਜੈਕ ਡੋਰਸੇ 11ਵੇਂ ਸਥਾਨ ’ਤੇ ਰਹੇ।
ਨਿਸਾਨ ਨੇ ਪੇਸ਼ ਕੀਤਾ ਟੇਰੈਨੋ ਦਾ ਵਿਸ਼ੇਸ਼ ਸੰਸਕਰਣ
NEXT STORY