ਨਵੀਂ ਦਿੱਲੀ- ਬ੍ਰਿਟੇਨ ਦੇ ਵਪਾਰ ਮੰਤਰੀ ਵਿੰਸ ਕੇਬਲ ਨੇ ਆਪਣੇ ਦੇਸ਼ ਦੇ ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਵਿਦਿਆਰਥੀਆਂ ’ਤੇ ਇੱਥੇ ਵੀਜ਼ਾ ਜਾਰੀ ਕਰਨ ਦੇ ਲਈ ਕਿਸੇ ਤਰ੍ਹਾਂ ਦੀ ‘ਗਿਣਤੀ ਦੀ ਪਾਬੰਦੀ’ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਗਿਣਤੀ ਸਬੰਧੀ ਪਾਬੰਦੀ ਨਹੀਂ ਹੈ। ਜੇਕਰ ਵੀਜ਼ਾ ਮਿਲਦਾ ਹੈ ਤਾਂ ਲੋਕ ਇੱਥੇ ਆਉਣ ਦੇ ਲਈ ਆਜ਼ਾਦ ਹਨ।
ਬ੍ਰਿਟੇਨ ਦੇ ਸਖਤ ਵੀਜ਼ਾ ਨਿਯਮਾਂ ਦੇ ਚਲਦੇ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀਆਂ ਦੇ ਲਈ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਬ੍ਰਿਟੇਨ ਵਿਚ ਰਹਿਣਾ ਅਤੇ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ।
ਕੇਬਲ ਨੇ ਸਵੀਕਾਰ ਕੀਤਾ ਹੈ ਕਿ ਆਮ ਤੌਰ ’ਤੇ ਇਹੋ ਸੋਚ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਤੋਂ ਗਰੈਜੁਏਟ ਹੋਣ ਵਾਲੇ ਲੋਕ ਰੁਕ ਸਕਦੇ ਹਨ, ਕੰਮ ਕਰ ਸਕਦੇ ਹਨ।
ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਬ੍ਰਿਟੇਨ ਵਿਚ ਅਧਿਐਨ ਦੇ ਲਈ ਆਏ ਅਤੇ ਉਨ੍ਹਾਂ ਨੇ ਯੋਗਦਾਨ ਵੀ ਕੀਤਾ।
ਉਦਯੋਗ ਮੰਡਲ ਫਿੱਕੀ ਦੇ ਇਕ ਪ੍ਰੋਗਰਾਮ ’ਚ ਉਨ੍ਹਾਂ ਨੇ ਕਿਹਾ ਕਿ ਲਗਭਗ 2.50 ਲੱਖ ਭਾਰਤੀਆਂ ਨੇ ਬ੍ਰਿਟੇਨ ਵਿਚ ਡਿਗਰੀ ਲਈ ਹੈ। ਪਰ ਹਾਲ ਦੇ ਸਾਲਾਂ ਵਿਚ ਇਹ ਧਾਰਨਾ ਵਧੀ ਹੈ ਕਿ ਹੁਣ ਉਨ੍ਹਾਂ ਦੀ ਕੋਈ ਪੁੱਛ ਨਹੀਂ ਹੈ। ਇਸ ਧਾਰਨ ਦੇ ਉਲਟ ਉਨ੍ਹਾਂ ਦਾ ਅੱਜ ਵੀ ਬਹੁਤ ਸਵਾਗਤ ਹੈ।
ਐਸ.ਐਮ.ਐਸ. ਦੀ ਥਾਂ ਲੈ ਰਹੇ ਹਨ ਮੈਸੇਂਜਿੰਗ ਐਪ
NEXT STORY