ਨਵੀਂ ਦਿੱਲੀ-ਮੋਬਾਈਲ ਰਾਹੀਂ ਸੁਨੇਹਾ ਭੇਜਣ ਲਈ ਲੋਕਾਂ ਦੀ ਪਸੰਦ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਹੁਣ ਉਹ ਐਸ.ਐਮ.ਐਸ. ਦੀ ਥਾਂ ਮੈਸੇਜਿੰਗ ਐਪ ਦੀ ਵਰਤੋਂ ਕਰਨ ਲੱਗੇ ਹਨ। ਐਰਿਕਸਨ ਕੰਜ਼ਿਊਮਰ ਲੈਬ ਐਨੇਲੇਟੀਕਲ ਪਲੇਟਫਾਰਮ 'ਇੰਡੀਆ ਕੰਟਰੀ ਸਟੱਡੀ' 2012-14 ਮੁਤਾਬਕ ਮੋਬਾਈਲ ਰਾਹੀਂ ਭੇਜੇ ਜਾਣ ਵਾਲੇ ਹਰ 100 'ਚੋਂ 40 ਸੁਨੇਹੇ ਮੈਸੇਜਿੰਗ ਐਪ ਦੇ ਜਰੀਏ ਭੇਜੇ ਜਾਂਦੇ ਹਨ।
ਇਸ ਦਾ ਕਾਰਨ ਇਨ੍ਹਾਂ ਦੀ ਘੱਟ ਕੀਮਤ, ਵਰਤੋਂ 'ਚ ਸੁਵਿਧਾਜਨਕ ਹੋਣਾ, ਫਾਈਲਾਂ ਭੇਜਣ ਦੀ ਆਸਾਨੀ ਆਦਿ ਦੱਸਿਆ ਗਿਆ ਹੈ। ਸਟੱਡੀ 'ਚ ਕਿਹਾ ਗਿਆ ਹੈ ਕਿ 3ਜੀ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਹਰ ਮਹੀਨੇ 10 ਨਵੇਂ ਐਪ ਡਾਊਨਲੋਡ ਕਰਦੇ ਹਨ ਜਿਨ੍ਹਾਂ 'ਚ 35 ਫੀਸਦੀ ਚੈਟਿੰਗ ਅਤੇ ਗੇਮਿੰਗ ਨਾਲ ਸਬੰਧਿਤ ਹੁੰਦੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਮਾਰਟਫੋਨ ਖਪਤਕਾਰਾਂ 'ਚ ਵਟਸਐਪ, ਵੀ-ਚੈਟ, ਫੇਸਬੁੱਕ, ਗੂਗਲ, ਹੈਂਗਆਊਟਸ, ਸਕਾਈਪ ਆਦਿ ਦਾ ਕਰੇਜ਼ ਤੇਜ਼ੀ ਨਾਲ ਵੱਧ ਰਿਹਾ ਹੈ।
ਵਿੰਡੋਜ਼ ਅਤੇ ਕਰੋਮ ਓ.ਐਸ. ਲਈ ਗੂਗਲ ਹੈਂਗਆਊਟਸ ਕਰੋਮ ਐਪ ਲਾਂਚ
NEXT STORY