ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਅੱਜ ਯਾਨੀ ਕਿ ਸ਼ਨੀਵਾਰ ਨੂੰ 72 ਸਾਲਾਂ ਦੇ ਹੋ ਗਏ ਹਨ। ਬਾਲੀਵੁੱਡ 'ਚ ਅਮਿਤਾਭ ਬੱਚਨ ਨੇ 'ਐਂਗਰੀ ਯੰਗ ਮੈਨ' ਦੇ ਤੌਰ 'ਤੇ ਖਾਸ ਪਛਾਣ ਬਣਾਈ ਹੈ। ਅੱਜ ਅਸੀਂ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਉਨ੍ਹਾਂ ਵੱਲੋਂ ਫਿਲਮਾਂ 'ਚ ਬੋਲੇ ਗਏ ਡਾਇਲਾਗਸ ਲੈ ਕੇ ਆਏ ਹਾਂ, ਜਿਹੜੇ ਕਿ ਫਿਲਮਾਂ ਦੇ ਹਿੱਟ ਹੋਣ ਦੇ ਨਾਲ-ਨਾਲ ਡਾਇਲਾਗ ਵੀ ਹਿੱਟ ਹੋਏ। ਫਿਲਮ 'ਸ਼ਹਿਨਸ਼ਾਹ' ਦਾ ਡਾਇਲਾਗ 'ਰਿਸ਼ਤੇ ਮੇਂ ਤੁਮ ਮੇਰੇ ਬਾਪ ਲੱਗਤੇ ਹੋ ਨਾਮ ਹੈ ਸ਼ਹਿਨਸ਼ਾਹ' ਇਹ ਡਾਇਲਾਗ ਬਹੁਤ ਹੀ ਹਿੱਟ ਹੋਇਆ ਸੀ। ਫਿਲਮ 'ਦੀਵਾਰ' ਦਾ ਡਾਇਲਾਗ 'ਮੇਰੇ ਪਾਸ ਗਾੜੀ ਹੈ, ਬੰਗਲਾ ਹੈ' ਅਤੇ 'ਆਜ ਖੁਸ਼ ਤੋ ਬਹੁਤ ਹੀ ਹੋਗੇ ਤੁਮ' ਵੀ ਹਿੱਟ ਹੋਇਆ ਸੀ। ਫਿਲਮ 'ਕਾਲੀਆ' ਦਾ ਡਾਇਲਾਗ 'ਹਮ ਯਹਾਂ ਖੜੇ ਹੋਤੇ ਹੈ, ਲਾਈਨ ਵਹਾਂ ਸੇ ਹੀ ਸ਼ੁਰੂ ਹੋਤੀ ਹੈ' ਨੇ ਵੀ ਅਮਿਤਾਭ ਨੂੰ ਇਕ ਵੱਖਰੀ ਹੀ ਪਛਾਣ ਦਿਵਾਈ ਸੀ। ਫਿਲਮ 'ਮਰਦ' ਦਾ ਡਾਇਲਾਗ 'ਮਰਦ ਕੋ ਦਰਦ ਨਹੀਂ ਹੋਤਾ'' ਵੀ ਬਹੁਤ ਹੀ ਹਿੱਟ ਹੋਇਆ ਸੀ।
ਫਿਲਮ 'ਜੰਜੀਰ' ਦਾ ਡਾਇਲਾਗ 'ਯੇ ਪੁਲਸ ਸਟੇਸ਼ਨ ਹੈ ਤੁਮਾਰੇ ਬਾਪ ਕਾ ਘਰ ਨਹੀਂ', ਫਿਲਮ 'ਸ਼ੋਲੇ' ਦਾ ਡਾਇਲਾਗ 'ਘੜੀ ਘੜੀ ਡਰਾਮਾ ਕਰਤਾ ਹੈ ਨੌਟੰਕ ਸਾਲਾ' ਅਤੇ 'ਅਬ ਕਯਾ ਬਤਾਏ ਮੌਸੀ, ਲੜਕਾ ਤੋ ਹੀਰੋ ਹੀ ਹੈ' ਫਿਲਮ 'ਕਭੀ ਕਭੀ' ਦਾ ਡਾਇਲਾਗ 'ਕਭੀ ਕਭੀ ਮੇਰੇ ਦਿਲ ਨੇ ਖਿਆਲ ਆਤਾ ਹੈ', 'ਲਵਾਰਿਸ' ਫਿਲਮ ਦਾ ਡਾਇਲਾਗ 'ਅਗਰ ਮਾਂ ਕਾ ਦੂਧ ਪੀਆ ਹੈ ਤਾਂ ਸਾਮਨੇ ਆ' ਵੀ ਬਹੁਤ ਹੀ ਮਸ਼ਹੂਰ ਹੋਇਆ ਸੀ। ਇਸੇ ਤਰ੍ਹਾਂ ਹੀ ਕਈ ਹੋਰ ਡਾਇਲਾਗਸ ਹਨ, ਜਿਨਾਂ ਰਾਹੀਂ ਅਮਿਤਾਭ ਨੂੰ ਵੱਖਰੀ ਹੀ ਪਛਾਣ ਮਿਲੀ ਸੀ।
ਇਹ ਹੈ ਸੈਲਫੀ ਖਿੱਚਣ ਦਾ ਨਵਾਂ ਅੰਦਾਜ਼ (ਦੇਖੋ ਤਸਵੀਰਾਂ)
NEXT STORY