ਮੁੰਬਈ- ਸਟਾਰ ਪਲੱਸ ਨਾਲ ਬਾਕਸ ਆਫਿਸ ਇੰਡੀਆ ਮੈਗਜ਼ੀਨ ਨੇ ਮਿਲ ਕੇ ਨਵਾਂ ਐਵਾਰਡ 'ਸਟਾਰ ਬਾਕਸ ਆਫਿਸ ਐਵਾਰਡਸ' ਸ਼ੁਰੂ ਕੀਤਾ ਹੈ। ਪਹਿਲੀ ਵਾਰੀ ਇਸ ਐਵਾਰਡ ਫੰਕਸ਼ਨ 'ਚ ਆਲੀਆ ਭੱਟ, ਦੀਪਿਕਾ ਪਾਦੁਕੋਣ ਅਤੇ ਸੋਨਾਕਸ਼ੀ ਸਿਨਹਾ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਦੀਪਿਕਾ ਪਾਦੋਕਣ ਇਸ ਦੌਰਾਨ ਕਾਲੇ ਰੰਗ ਦੇ ਗਾਊਨ 'ਚ ਨਜ਼ਰ ਆਈ। ਇਸ ਮੌਕੇ 'ਤੇ ਉਹ ਕੈਮਰੇ ਸਾਹਮਣੇ ਪੋਜ਼ ਦਿੰਦੀ ਦਿਖਾਈ ਦਿੱਤੀ। ਵ੍ਹਾਈਟ ਆਊਟਫਿਟ ਅਤੇ ਮੇਕਅਪ 'ਚ ਐਵਾਰਡ ਫੰਕਸ਼ਨ ਦੌਰਾਨ ਸੋਨਾਕਸ਼ੀ ਵੀ ਬਹੁਤ ਹੀ ਹੌਟ ਲੱਗ ਰਹੀ ਸੀ। ਇਸ ਐਵਾਰਡ ਫੰਕਸ਼ਨ ਦਾ ਆਯੋਜਨ ਯਸ਼ਰਾਜ ਫਿਲਮ ਸਟੂਡੀਓ 'ਚ ਕੀਤਾ ਗਿਆ। ਇਸ ਮੌਕੇ 'ਤੇ ਕਾਜੋਲ, ਅਮਿਤਾਭ ਬੱਚਨ, ਆਲੀਆ ਭੱਟ ਰੋਹਿਤ ਸ਼ੈੱਟੀ, ਸਲਮਾਨ ਖਾਨ ਆਦਿ ਸਿਤਾਰੇ ਪਹੁੰਚੇ ਸਨ। ਪਹਿਲੀ ਵਾਰੀ ਹੋਏ ਸਟਾਰ ਬਾਕਸ ਆਫਿਸ ਇੰਡੀਆ ਐਵਾਰਡਸ 'ਚ ਪਰਿਣੀਤੀ ਚੋਪੜਾ ਨੇ ਵੀ ਪਰਫਾਰਮ ਕੀਤਾ। ਉਥੇ ਹੀ ਪ੍ਰਿਯੰਕਾ ਚੋਪੜਾ ਨੇ ਵੀ ਸਟੇਜ਼ 'ਤੇ ਆਪਣੇ ਜਲਵੇ ਬਿਖੇਰੇ। ਇਸ ਮੌਕੇ 'ਤੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਹੈੱਪੀ ਨਿਊ ਈਅਰ' ਦੀ ਪੂਰੀ ਟੀਮ ਵੀ ਮੌਜੂਦ ਸੀ। ਇਸ ਦੌਰਾਨ ਬੋਮਨ ਇਰਾਨੀ, ਫਰਾਹ ਖਾਨ, ਸ਼ਾਹਰੁਖ ਖਾਨ ਅਤੇ ਅਭਿਸ਼ੇਕ ਬੱਚਨ ਨੇ ਕੈਮਰੇ 'ਚ ਪੋਜ਼ ਵੀ ਦਿੱਤੇ।
'ਕਿਲ ਦਿਲ' ਦਾ 'ਹੈਪੀ ਬਰਥਡੇ' ਗੀਤ ਹੋਇਆ ਰਿਲੀਜ਼(ਵੀਡੀਓ)
NEXT STORY