ਮੁੰਬਈ- ਬਾਲੀਵੁੱਡ ਦੀ ਆਉਣ ਵਾਲੀ ਫਿਲਮ 'ਕਿਲ ਦਿਲ' ਦਾ ਇਕ ਹੋਰ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। 'ਹੈਪੀ ਬਰਥਡੇ' ਬੋਲ ਵਾਲਾ ਇਹ ਗੀਤ ਕਾਫੀ ਮਜ਼ੇਦਾਰ ਹੈ। ਇਸ ਦਮਦਾਰ ਗੀਤ ਨੂੰ ਸੁਖਸ਼ਿੰਦਰ ਸ਼ਿੰਦੇ ਅਤੇ ਸ਼ੰਕਰ ਮਹਾਦੇਵਨ ਨੇ ਆਵਾਜ਼ ਦਿੱਤੀ ਹੈ। ਇਸ ਫਿਲਮ 'ਚ ਲੀਡ ਰੋਲ ਕਰ ਰਹੇ ਰਣਵੀਰ ਸਿੰਘ, ਅਲੀ ਜਫਰ, ਪਰਿਣੀਤੀ ਚੋਪੜਾ ਅਤੇ ਗੋਵਿੰਦਾ ਇਸ ਗੀਤ 'ਚ ਕਾਫੀ ਮਸਤੀ ਅਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਧਰ ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਗੀਤ ਲਈ ਕੁਲ 600 ਕੇਕ ਦੀ ਵਰਤੋਂ ਕੀਤੀ ਗਈ ਹੈ। ਇਸ ਗੀਤ 'ਚ ਰਣਵੀਰ ਦੇ ਹਾਲ-ਭਾਵਕਾਫੀ ਜ਼ਬਰਦਸਤ ਹਨ। ਇਸ ਫਿਲਮ 'ਚ ਰਣਵੀਰ ਐਕਟਿੰਗ ਦੇ ਨਾਲ ਕੋਰੀਓਗ੍ਰਾਫਰ ਵੀ ਕਰ ਰਹੇ ਹਨ। ਸ਼ਾਦ ਅਲੀ ਵਲੋਂ ਇਸ ਫਿਲਮ ਦਾ ਨਿਰਦੇਸ਼ਿਤ ਅਤੇ ਆਦਿੱਤਯ ਚੋਪੜਾ ਵਲੋਂ ਇਸ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ। ਇਹ ਫਿਲਮ ਇਸ ਸਾਲ 14 ਨਵੰਬਰ ਨੂੰ ਰਿਲੀਜ਼ ਹੋਵੇਗੀ।
ਅਮਿਤਾਭ ਨੇ ਨਿਭਾਇਆ ਵਾਅਦਾ, ਵੀਡੀਓ ਨਾਲ ਦਿੱਤਾ ਪ੍ਰਸ਼ੰਸਕਾਂ ਨੂੰ ਜਵਾਬ
NEXT STORY