ਨਵੀਂ ਦਿੱਲੀ- ਭਾਰਤ 'ਚ ਜਿਓਮੀ ਐਮ.ਆਈ.3 ਸਮਾਰਟਫੋਨ ਦੀ ਪ੍ਰੋਡਕਸ਼ਨ ਬੰਦ ਹੋਣ ਵਾਲੀ ਹੈ। ਜਿਓਮੀ ਐਮ.ਆਈ. 3 ਭਾਰਤ 'ਚ ਕਾਫੀ ਸੁਰਖਿਆਂ ਬਟੋਰ ਚੁੱਕਾ ਹੈ। ਕੰਪਨੀ ਦੇ ਵੀ.ਪੀ. ਹੁਗੋ ਨੇ ਦੱਸਿਆ ਐਮ.ਆਈ.3 ਨੂੰ ਜਲਦ ਹੀ ਨਵਾਂ ਸਮਾਰਟਫੋਨ ਜਿਓਮੀ ਐਮ.ਆਈ. 4 ਰਿਪੇਲਸ ਕਰੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਐਮ.ਆਈ.3 ਗਾਹਕਾਂ ਨੂੰ ਐਮ.ਆਈ.4 ਦਾ ਤੋਹਫਾ ਦਵੇਗੀ।
ਜਾਣਕਾਰੀ ਅਨੁਸਾਰ ਕੰਪਨੀ ਜਿਓਮੀ ਐਮ.ਆਈ.4 ਸਮਾਰਟਫੋਨ ਨੂੰ 2015 ਤਕ ਭਾਰਤ 'ਚ ਲਾਂਚ ਕਰ ਸਕਦੀ ਹੈ। ਆਉਣ ਵਾਲੇ ਕੁਝ ਮਹੀਨਿਆਂ 'ਚ ਕੰਪਨੀ ਐਮ.ਆਈ. 3 ਸਮਾਰਟਫੋਨ ਦੇ ਕੁਝ ਯੂਨਿਟ ਫਲਿਪਕਾਰਟ 'ਤੇ ਉਤਾਰੇਗੀ। ਇਹ ਸਮਾਰਟਫੋਨ ਲਿਮਟਿਡ ਕਸਟਮਰਜ਼ ਨੂੰ ਹੀ ਮਿਲੇਗਾ। ਇਹ ਉਹ ਕਸਟਮਰਜ਼ ਹਨ, ਜਿਨ੍ਹਾਂ ਨੇ 5 ਵਾਰ ਤਕ ਐਮ.ਆਈ. 3 ਦੀ ਵਿਕਰੀ 'ਚ ਹਿੱਸਾ ਲਿਆ ਪਰ ਉਹ ਇਸ ਫੋਨ ਨੂੰ ਖਰੀਦ ਨਹੀਂ ਸਕੇ, ਕੰਪਨੀ ਨੇ ਆਪਣੇ ਜਿਓਮੀ ਐਮ.ਆਈ.3 ਗਾਹਕਾਂ ਨੂੰ ਇਸ ਫੋਨ ਨੂੰ ਵਿਕਰੀ ਨੂੰ ਲੈ ਕੇ ਈ-ਮੇਲ ਭੇਜ ਦਿੱਤਾ ਹੈ। ਜਿਓਮੀ ਆਪਣੇ ਇਸ ਫੋਨ ਨੂੰ ਕੁਝ ਦਿਨ ਹੋਰ ਵੇਚੇਗੀ ਅਤੇ ਜਲਦੀ ਹੀ ਕੰਪਨੀ ਐਮ.ਆਈ. 4 ਸਮਾਰਟਫੋਨ ਦਾ ਤੋਹਫਾ ਗਾਹਕਾਂ ਨੂੰ ਦੇਵੇਗੀ।
ਨਿਫਟੀ ’ਚ ਭਾਰੀ ਗਿਰਾਵਟ ਦੇ ਮਾਮਲੇ ’ਤੇ ਸੇਬੀ ਨੇ ਐੱਨ.ਐੱਸ.ਈ. ਨੂੰ ਪਾਈ ਝਾੜ
NEXT STORY