ਨਿਊਯਾਰਕ- ਐਨਾ ਸਟੋਏਰ ਨਾਮ ਦੀ 113 ਸਾਲਾ ਬਜ਼ੁਰਗ ਆਖਿਰਕਾਰ ਸੋਸ਼ਲ ਨੈਟਵਵਰਕਿੰਗ ਵੈਬਸਾਈਟ ਫੇਸਬੁੱਕ 'ਚ ਖਾਤਾ ਖੋਲ੍ਹਣ 'ਚ ਕਾਮਯਾਬ ਹੋ ਗਈ। ਇਸ ਦੇ ਲਈ ਉਸ ਨੂੰ ਆਪਣੀ ਸਹੀ ਉਮਰ ਛੱਡ ਕੇ ਜਨਮ ਸਾਲ 1905 ਦਰਜ ਕਰਨਾ ਪਿਆ। ਸੂਤਰਾਂ ਅਨੁਸਾਰ ਮਿਸੋਤਾ ਦੀ ਰਹਿਣ ਵਾਲੀ ਐਨਾ ਨੇ ਫੇਸਬੁੱਕ ਖਾਤੇ 'ਚ ਆਪਣੀ ਉਮਰ ਗੱਟ ਦੱਸਣ ਦਾ ਫੈਸਲਾ ਲਿਆ ਅਤੇ ਇਸ ਤਰ੍ਹਾਂ ਉਹ ਨਵਾਂ ਫੇਸਬੁੱਕ ਖਾਤਾ ਖੋਲ੍ਹਣ 'ਚ ਸਫਲ ਰਹੀ।
ਐਨਾ ਦਾ ਜਨਮ 15 ਅਕਤੂਬਰ, 1900 'ਚ ਹੋਇਆ ਸੀ ਅਤੇ ਉਹ ਅਗਲੇ ਹਫਤੇ 114 ਸਾਲ ਦੀ ਹੋ ਜਾਵੇਗੀ। ਐਨਾ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਉਪਯੋਗ 'ਚ ਸਮਰੱਥ ਹੋਣ ਲਈ ਵੇਰੀਜ਼ੋਨ ਸੇਲਸ ਦੇ ਪ੍ਰਤੀਨਿਧੀ ਨੂੰ ਧੰਨਵਾਦ ਦਿੰਦੀ ਹੈ, ਜਿਨ੍ਹਾਂ ਦੀ ਮਦਦ ਨਾਲ ਉਹ ਈ-ਮੇਲ ਭੇਜਣਾ ਅਤੇ ਗੂਗਲ 'ਤੇ ਕਿਸੇ ਵੀ ਬਾਰੇ 'ਚ ਖੋਜ ਕਰਨਾ ਸਿਖ ਪਾਈ। ਆਨਲਾਈਨ ਸਮੁਦਾਇ 'ਚ ਬਜ਼ੁਰਗ ਕਹੀ ਜਾਣ ਵਾਲੀ ਐਨਾ ਹੁਣ ਆਈਪੈਡ ਦੀ ਮਦਦ ਨਾਲ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਤੇ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੇ ਸੰਪਰਕ 'ਚ ਰਹਿੰਦੀ ਹੈ।
ਰਿਲਾਇੰਸ ਇੰਡਸਟ੍ਰੀਜ਼ ਇਨਫਰਾ ਦਾ ਮੁਨਾਫਾ 8 ਫੀਸਦੀ ਘੱਟਿਆ
NEXT STORY