ਮੁੰਬਈ- ਬਾਲੀਵੁੱਡ ਦੀ ਬਾਰਬੀ ਗਰਲ ਯਾਨੀ ਕਿ ਕੈਟਰੀਨਾ ਕੈਫ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੈਂਗ ਬੈਂਗ' ਨੇ ਬਾਕਸ ਆਫਿਸ 'ਤੇ ਹੁਣ ਤੱਕ 200 ਕਰੋੜ ਦੀ ਕਮਾਈ ਕਰ ਲਈ ਹੈ। ਆਪਣੀ ਫਿਲਮ ਦੀ ਸਫਲਤਾ ਦੀ ਖੁਸ਼ੀ ਕੈਟਰੀਨਾ ਦੇ ਚਿਹਰੇ 'ਤੇ ਸਾਫ ਦੇਖੀ ਜਾ ਸਕਦੀ ਹੈ। ਹਾਲ ਹੀ 'ਚ ਕਾਲੇ ਰੰਗ ਦੀ ਡਰੈੱਸ 'ਤੇ ਸਿਲਵਰ ਸਕ੍ਰੀਨ 'ਆਊਟਲਾਈਨ ਡਿਜ਼ਾਈਨ ਦੀ ਜੈਕੇਟ ਪਹਿਨੇ ਨਜ਼ਰ ਆਈ ਕੈਟਰੀਨਾ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਅਭਿਨੇਤਰੀ ਹੁਮਾ ਕੁਰੈਸ਼ੀ ਇਨ੍ਹੀਂ ਦਿਨੀਂ ਫਿਲਮਾਂ ਤੋਂ ਵੱਧ ਇਵੈਂਟਸ 'ਤੇ ਨਜ਼ਰ ਆ ਰਹੀ ਹੈ। ਹੁਮਾ ਹਾਲ ਹੀ 'ਚ ਇਕ ਪ੍ਰਮੋਸ਼ਨਲ ਇਵੈਂਟ 'ਚ ਸ਼ਾਰਟ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆਈ। ਇਕ ਬੁੱਕ ਲਾਂਚ ਇਵੈਂਟ 'ਤੇ ਅਭਿਨੇਤਰੀ ਸੁਸ਼ਮਿਤਾ ਸੇਨ ਵੱਖਰੀ ਹੀ ਲੁੱਕ 'ਚ ਨਜ਼ਰ ਆਈ। ਗਾੜੇ ਨੀਲੇ ਰੰਗ ਦੀ ਵਨ ਪੀਸ ਡਰੈੱਸ 'ਚ ਸੁਸ਼ਿਮਤਾ ਸੇਨ ਬਹੁਤ ਹੀ ਅਟ੍ਰੈਕਟਿਵ ਲੱਗ ਰਹੀ ਸੀ। ਟੈਟੂ ਦੀ ਸ਼ੌਕੀਨ ਇਸ ਖੂਬਸੂਰਤ ਅਭਿਨੇਤਰੀ ਨੇ ਹਾਲ ਹੀ 'ਚ ਆਪਣੇ ਗੁੱਟ 'ਤੇ ਬਣਾਏ ਗਏ ਟੈਟੂ ਬਾਰੇ ਟਵੀਟ ਕੀਤਾ ਹੈ। ਸੁਸ਼ਮਿਤਾ ਨੇ ਹੁਣ ਤੱਕ ਆਪਣੀ ਬਾਡੀ 'ਤੇ ਲਗਭਗ 7 ਟੈਟੂ ਬਣਾਏ ਹਨ।
'ਇੱਕੀਸ ਤੋਪੋਂ ਕੀ ਸਲਾਮੀ' ਤੋਂ ਖੁਸ਼ ਹੋਏ ਅਨੁਪਮ ਖੇਰ
NEXT STORY