ਨਵੀਂ ਦਿੱਲੀ- 11 ਭਾਰਤੀ ਭਾਸ਼ਾਵਾਂ ਅਤੇ ਦੀਵਾਲੀ ਥੀਮ ਵਾਲਾ ਕੀ-ਬੋਰਡ ਆਪਣੇ ਸਮਾਰਟਫੋਨ 'ਚ ਲਗਾ ਸਕਦੇ ਹੋ। ਇਹ ਕੀ-ਬੋਰਡ ਨਾ ਕਿ ਵਰਤੋਂ ਕਰਨ 'ਚ ਸੌਖਾ ਹੈ ਸਗੋਂ ਦੇਖਣ 'ਚ ਵੀ ਬਹੁਤ ਆਕਰਸ਼ਕ ਹੈ। ਇਹ ਕੀ-ਬੋਰਡ ਐਪ ਸਵਿਫਟਕੀ ਨਾਮ ਨਾਲ ਆਇਆ ਹੈ। ਇਸ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ 'ਚ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਆਸਾਮੀ, ਬੰਗਾਲੀ, ਗੁਜਰਾਤੀ, ਕਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ, ਤੇਲਗੂ, ਉਰਦੂ ਸ਼ਾਮਲ ਹਨ।
ਇਸ ਦੇ ਇਲਾਵਾ ਨੇਪਾਲੀ ਅਤੇ ਸਿੰਧੀ ਵੀ ਵਾਧੂ ਤੌਰ 'ਤੇ ਦਿੱਤੀ ਗਈ ਹੈ। ਇਸ ਦੇ ਇਲਾਵਾ ਦੀਵਾਲੀ ਥੀਮ ਦਿੱਤਾ ਗਿਆ ਜੋ ਦੇਖਣ 'ਚ ਹੀ ਕਾਫੀ ਆਕਰਸ਼ਕ ਲੱਗਦਾ ਹੈ। ਅਨੌਖੇ ਕੀ-ਬੋਰਡ ਐਪ ਨੂੰ ਹਾਲ ਹੀ 'ਚ ਜਾਰੀ ਕੀਤਾ ਗਿਆ ਹੈ। ਇਸ ਨੂੰ ਗੂਗਲ ਪਲੇ ਸਟੋਰ ਤੋਂ ਐਂਡਰਾਇਡ ਫੋਨਜ਼ ਲਈ ਡਾਊਨਲੋਡ ਕਰਕੇ ਅਟੈਚ ਕੀਤਾ ਜਾ ਸਕਦਾ ਹੈ। ਇਹ ਬਿਲਕੁਲ ਫ੍ਰੀ ਉਪਲੱਬਧ ਕਰਵਾਇਆ ਗਿਆ ਹੈ।
ਫੇਸਬੁੱਕ ਅਕਾਊਂਟ 'ਚ 113 ਸਾਲ ਦੀ ਬਜ਼ੁਰਗ ਨੇ ਛਿਪਾਈ ਉਮਰ
NEXT STORY