ਸਿਰਸਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿਧਾਨਸਭਾ ਚੋਣਾਂ 'ਚ ਵੋਟਰਾਂ ਨੂੰ ਭਾਜਪਾ ਦੇ ਪੱਖ 'ਚ ਵੋਟਿੰਗ ਕਰਕੇ ਰਾਜ ਦੀ ਤਰੱਕੀ ਲਈ ਸਥਿਕ ਸਰਕਾਰ ਦੇਣ ਦੀ ਅਪੀਲ ਕੀਤੀ ਹੈ।
ਮੋਦੀ ਨੇ ਹੁੱਡਾ ਮੈਦਾਨ 'ਚ ਸਿਰਸਾ ਜ਼ਿਲਾ ਦੇ 8 ਵਿਧਾਨਸਭਾ ਖੇਤਰਾਂ ਦੇ ਭਾਜਪਾ ਉਮੀਦਵਾਰਾਂ ਦੇ ਪੱਖ 'ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਧਾਨਸਭਾ ਦੀਆਂ ਚੋਣਾਂ ਨੂੰ ਲੈ ਕੇ ਰਾਜ 'ਚ ਜਾਂ ਤਾਂ ਭਾਜਪਾ ਦੀ ਪੂਰਣ ਬਹੁਮਤ ਵਾਲੀ ਸਰਕਾਰ ਬਣੇਗੀ ਜਾਂ ਫਿਰ ਇਹ ਪਾਰਟੀ ਪਹਿਲੇ ਨੰਬਰ 'ਤੇ ਰਹੇਗੀ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਡੇਰਾ ਸੱਚਾ ਸੌਦਾ ਦਾ ਵਿਸ਼ੇਸ਼ ਤੌਰ 'ਤੇ ਦੋ ਵਾਰ ਜ਼ਿਕਰ ਕੀਤਾ ਅਤੇ ਕਿਹਾ ਕਿ ਜਦੋਂ ਉਹ ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਸਨ। ਉਨ੍ਹਾਂ ਦਾ ਡੇਰਾ ਸੱਚਾ ਸੌਦਾ ਦੀ ਧਰਤੀ 'ਤੇ ਆਉਣਾ ਜਾਣਾ ਲੱਗਾ ਰਹਿੰਦਾ ਸੀ। ਉਨ੍ਹਾਂ ਨੇ ਡੇਰਾ ਸੱਚਾ ਸੌਦਾ ਵਲੋਂ ਦੇਸ਼ ਦੇ ਵੱਖ-ਵੱਖ ਮਹਾਨਗਰਾਂ 'ਚ ਚਲਾਈ ਗਈ ਸਫਾਈ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੀ ਮਹਾਤਮਾ ਗਾਂਧੀ ਜਯੰਤੀ 'ਤੇ ਦੇਸ਼ਵਿਆਪੀ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਆਪਣੇ 21 ਮਿੰਟ ਦੇ ਭਾਸ਼ਣ 'ਚ ਮੋਦੀ ਨੇ ਸਿਰਸਾ ਖੇਤਰ ਨੂੰ ਟਾਪੂ ਦਾ ਨਾਂ ਦਿੰਦੇ ਹੋਏ ਕਿਹਾ ਕਿ ਇਹ ਇਲਾਕਾ ਦੋ ਪ੍ਰਦੇਸ਼ਾਂ ਦੇ ਇਕ ਕੋਨੇ 'ਤੇ ਵਸਿਆ ਹੋਇਆ ਹੈ। ਇਸ ਦੇ ਵਿਕਾਸ ਲਈ ਇਕ ਵਿਸੇਸ਼ ਮਾਡਲ ਦੀ ਲੋੜ ਹੈ। ਇੱਥੇ ਸੜਕ, ਰੇਲ ਕੁਨੈਕਟੀਵਿਟੀ ਦੀ ਦਰਕਰਾਰ ਹੈ ਅਤੇ ਉੱਥੇ ਪ੍ਰਧਾਨ ਮੰਤਰੀ ਦੇ ਨਾਤੇ ਇਸ ਲਈ ਵਿਸ਼ੇਸ਼ ਮਾਡਲ ਨੂੰ ਅਮਲ 'ਚ ਲਿਆਉਣਗੇ।
ਛੇੜਛਾੜ ਤੋਂ ਰੋਕਿਆ ਤਾਂ ਕੀਤੀ ਅਗਵਾ ਕਰਨ ਦੀ ਕੋਸ਼ਿਸ਼ (ਵੀਡੀਓ)
NEXT STORY