ਕਿਸ਼ਤਵਾੜ- ਕਿਸ਼ਤਵਾੜ ਜ਼ਿਲੇ ਦੇ ਮਲਗੋਟ ਇਲਾਕੇ ਵਿਚ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਬਲਾਂ ਵਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਇਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰਕੇ ਵੱਡੀ ਗਿਣਤੀ ਵਿਚ ਹਥਿਆਰ ਤੇ ਅਸਲਾ ਬਰਾਮਦ ਕੀਤਾ ਗਿਆ ਹੈ।
ਚੌਕੀ ਇੰਚਾਰਜ ਜਵਾਲਾਪੁਰ ਰਾਕੇਸ਼ ਰੋਸ਼ਨ ਦੀ ਅਗਵਾਈ ਵਿਚ ਲਗਭਗ 3 ਦਿਨਾਂ ਤਕ ਸਥਾਨਕ ਪੁਲਸ ਵਲੋਂ ਇਲਾਕੇ ਵਿਚ ਤਾਇਨਾਤ ਆਰ. ਆਰ. ਦੀ ਇਕ ਟੀਮ ਨਾਲ ਜੰਗਲਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿਚ 51/52 ਐੱਮ. ਐੱਮ. ਮੋਰਟਾਰ, ਇਕ ਐੱਸ. ਐੱਲ. ਆਰ., ੋਦੋ ਪਾਕਿਸਤਾਨ ਵਿਚ ਬਣੇ ਪਿਸਤੌਲ, ਇਕ ਰੇਡੀਓ ਸੈੱਟ, 415 ਕਾਰਤੂਸ, 0.380 ਐੱਮ. ਐੱਮ. ਦੇ 12 ਕਾਰਤੂਸ, 6 ਮੋਰਟਾਰ ਬੰਬ, 12 ਯੂ. ਬੀ. ਜੀ. ਐੱਲ., 10 ਹੱਥਗੋਲੇ, 3 ਰਾਈਫਲ ਦੀਆਂ ਮੈਗਜ਼ੀਨਾਂ ਤੇ ਪਿਸਤੌਲ ਦੀਆਂ 2 ਮੈਗਜ਼ੀਨਾਂ ਬਰਾਮਦ ਕੀਤੀਆਂ ਗਈਆਂ ਹਨ। ਏ. ਐੱਸ. ਪੀ. ਕਿਸ਼ਤਵਾੜ ਅਬਦੁਲ ਕਿਊਮ ਦੀ ਨਿਗਰਾਨੀ ਵਿਚ ਕੀਤੀ ਗਈ ਇਸ ਕਾਰਵਾਈ ਨੂੰ ਅੱਤਵਾਦੀਆਂ ਨੇ ਵੱਡਾ ਧੱਕਾ ਮੰਨਿਆ ਜਾ ਰਿਹਾ ਹੈ।
ਮੋਦੀ ਖੁਦ ਰੱਖ ਰਹੇ ਹਨ ਪਾਕਿ ਦੀਆਂ ਗਤੀਵਿਧੀਆਂ 'ਤੇ ਨਜ਼ਰ: ਰਾਜਨਾਥ
NEXT STORY