ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਭੈਣ ਅਰਪਿਤਾ ਦਾ ਵਿਆਹ ਅਗਲੇ ਮਹੀਨੇ 16 ਨਵੰਬਰ ਨੂੰ ਹੈ, ਵਿਆਹ ਅਰਪਿਤਾ ਦਾ ਹੈ ਪਰ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਕੀ ਕੈਟਰੀਨਾ ਇਸ ਵਿਆਹ 'ਚ ਸ਼ਾਮਲ ਹੋਵੇਗੀ? ਹਾਲ ਹੀ 'ਚ ਜਦੋਂ ਕੈਟਰੀਨਾ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਵਿਆਹ 'ਚ ਜ਼ਰੂਰ ਸ਼ਾਮਲ ਹੋਵਾਂਗੀ। ਤੁਹਾਨੂੰ ਦੱਸ ਦਈਏ ਕਿ ਜਦੋਂ ਸਲਮਾਨ ਅਤੇ ਕੈਟਰੀਨਾ ਇਕੱਠੇ ਸੀ ਤਾਂ ਕੈਟਰੀਨਾ ਅਕਸਰ ਸਲਮਾਨ ਦੇ ਘਰ ਆਇਆ-ਜਾਇਆ ਕਰਦੀ ਸੀ। ਕੈਟਰੀਨਾ ਸਲਮਾਨ ਦੇ ਘਰ ਗਣੇਸ਼ ਪੂਜਾ 'ਚ ਵੀ ਸ਼ਾਮਲ ਹੁੰਦੀ ਸੀ। ਇਸ ਦੌਰਾਨ ਕੈਟਰੀਨਾ ਦੀ ਅਰਪਿਤਾ ਦੇ ਨਾਲ ਗਹਿਰੀ ਦੋਸਤੀ ਵੀ ਹੋ ਗਈ ਸੀ। ਅਰਪਿਤਾ ਤਿੰਨਾਂ ਭਰਾਵਾਂ 'ਚੋਂ ਸਲਮਾਨ ਦੇ ਜ਼ਿਆਦਾ ਕਰੀਬ ਹੈ। ਅਰਪਿਤਾ ਕਈ ਦਿਨਾਂ ਤੋਂ ਬਿਜ਼ਨੈੱਸਮੈਨ ਆਊਸ਼ ਸ਼ਰਮਾ ਦੇ ਨਾਲ ਰਿਲੇਸ਼ਨਸ਼ਿਪ 'ਚ ਸੀ। ਉਨ੍ਹਾਂ ਦੇ ਰਿਲੇਸ਼ਨਸ਼ਿਪ ਬਾਰੇ ਦੋਵਾਂ ਦੇ ਫੈਮਿਲੀ ਮੈਂਬਰ ਪਹਿਲਾਂ ਤੋਂ ਹੀ ਜਾਣਦੇ ਸੀ। ਵਿਆਹ ਹੈਦਰਾਬਾਦ ਦੇ ਪੰਜ ਸਿਤਾਰਾ ਹੋਟਲ 'ਚ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਅਰਪਿਤਾ ਦੇ ਵਿਆਹ 'ਚ ਕੈਟਰੀਨਾ ਅਤੇ ਸਲਮਾਨ ਇਕ-ਦੂਸਰੇ ਦਾ ਸਾਹਮਣਾ ਕਰਦੇ ਹਨ ਜਾਂ ਨਹੀਂ।
ਸ਼ਾਹਰੁਖ ਦਾ ਏਟਪੈਕ ਲੁਕ ਕਮਾਲ ਦਾ ਹੈ : ਗੌਰੀ
NEXT STORY