ਚੇਨਈ— ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅੰਨਾ ਦ੍ਰਮੁਕ ਮੁਖੀ ਜੈਲਲਿਤਾ ਦੇ ਦੋਸ਼ ਸਿੱਧ ਹੋਣ ਮਗਰੋਂ ਵਿਰੋਧੀ ਪਾਰਟੀਆਂ 2016 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਮੌਕੇ ਦੀ ਵਰਤੋਂ ਆਪਣੀ ਮਜ਼ਬੂਤੀ ਦੀ ਸੰਭਾਵਨਾ ਵਜੋਂ ਕਰਨੀ ਚਾਹੁੰਦੀਆਂ ਹਨ। ਇਸ ਮਾਮਲੇ ਵਿਚ ਸਭ ਤੋਂ ਅਗਲੇ ਮੋਰਚੇ 'ਤੇ ਡੀ. ਐੱਮ. ਕੇ. ਹੈ। ਜਿਸ ਦੇ ਮੁਖੀ ਐੱਮ. ਕਰੁਣਾਨਿਧੀ 2011 ਦੀ ਚੋਣ ਹਾਰਨ ਮਗਰੋਂ ਅੰਦਰੂਨੀ ਕਲੇਸ਼ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਕੋਸ਼ਿਸ਼ਾਂ ਕਰ ਰਹੇ ਹਨ। ਪਾਰਟੀ ਉਦੋਂ ਤੋਂ ਕਈ ਕਦਮ ਚੁੱਕ ਚੁੱਕੀ ਹੈ। ਕਰੁਣਾਨਿਧੀ ਦਾ ਮੰਨਣਾ ਹੈ ਕਿ ਉਸ ਦੀ ਕੱਟੜਵਿਰੋਧੀ ਨੂੰ ਦੋਸ਼ੀ ਠਹਿਰਾਏ ਜਾਣ ਨਾਲ ਡੀ. ਐੱਮ. ਕੇ. ਵਿਚ ਨਵੀਂ ਊਰਜਾ ਭਰੀ ਹੈ।
ਕਸ਼ਮੀਰ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼
NEXT STORY