ਆਂਧਰਾ ਤੇ ਓਡਿਸ਼ਾ 'ਚ ਅੱਜ ਪੁੱਜੇਗਾ 'ਹੁਡਹੁਡ'
ਆਂਧਰਾ ਪ੍ਰਦੇਸ਼-ਚੱਕਰਵਾਤੀ ਤੂਫਾਨ 'ਹੁਡਹੁਡ' ਆਂਧਰਾ ਪ੍ਰਦੇਸ਼ ਅਤੇ ਓਡਿਸ਼ਾ ਦੇ ਤਟੀ ਇਲਾਕਿਆਂ ਵਲ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਜਿਵੇਂ-ਜਿਵੇਂ ਇਹ ਚੱਕਰਵਾਤੀ ਤੂਫਾਨ ਤਟੀ ਇਲਾਕਿਆਂ ਵਲ ਵਧ ਰਿਹਾ ਹੈ, ਇਹ ਹੋਰ ਵੀ ਖਤਰਨਾਕ ਹੁੰਦਾ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਅਤੇ ਓਡਿਸ਼ਾ ਤਟਾਂ ਵੱਲ ਵਧ ਰਹੇ ਤੂਫਾਨ ਕਾਰਨ ਸ਼ਨੀਵਾਰ ਨੂੰ 2 ਲੱਖ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ।
ਫੌਜ ਅਤੇ ਨੇਵੀ ਨੇ ਆਪਣੇ ਕਰਮਚਾਰੀਆਂ ਨੂੰ ਰਾਹਤ ਅਤੇ ਬਚਾਅ ਮੁਹਿੰਮਾਂ ਲਈ ਤਿਆਰ ਰਹਿਣ ਲਈ ਕਿਹਾ ਹੈ। ਇਸ ਦੌਰਾਨ ਇਨ੍ਹਾਂ ਮਾਰਗਾਂ 'ਤੇ ਦੋ ਉਡਾਣਾਂ ਅਤੇ 39 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੂਫਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਵਿਸ਼ਾਖਾਪਟਨਮ, ਗੋਪਾਲਪੁਰ ਅਤੇ ਵਿਜਾਗ 'ਚ ਬਿਜਲੀ ਗੁੱਲ ਹੋ ਗਈ ਹੈ ਅਤੇ ਤੇਜ਼ ਬਾਰਸ਼ ਹੋ ਰਹੀ ਹੈ।
ਇਸ ਕਾਰਨ ਬਹੁਤ ਸਾਰੇ ਦਰੱਖਤ ਵੀ ਟੁੱਟ ਗਏ ਹਨ। ਸਮੁੰਦਰ ਕਿਨਾਰੇ ਰਹਿਣ ਵਾਲੇ ਲੋਕ ਆਪਣੇ ਕੱਚੇ ਘਰਾਂ ਤੋਂ ਬਾਹਰ ਨਿਕਲ ਆਏ ਹਨ ਅਤੇ ਇਸ ਤੂਫਾਨ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਹੁਡਹੁਡ ਐਤਵਾਰ ਦੀ ਸਵੇਰ ਨੂੰ 8 ਵਜੇ ਤੋਂ 10 ਵਜੇ ਦੇ ਵਿਚਕਾਰ ਆਂਧਰਾ ਪ੍ਰਦੇਸ਼ ਅਤੇ ਓਡਿਸ਼ਾ ਦੇ ਇਲਾਕਿਆਂ ਨਾਲ ਟਕਰਾਵੇਗਾ। ਇਸ ਦੌਰਾਨ ਸਾਰੀਆਂ ਤਿਆਰੀਆਂ ਦੌਰਾਨ ਸਰਕਾਰ ਸਾਵਧਾਨ ਹੈ।
ਕਨਾਟ ਪਲੇਸ 'ਚ ਪੁਲਸ 'ਤੇ ਅਣਪਛਾਤੇ ਲੋਕਾਂ ਨੇ ਕੀਤੀ ਗੋਲੀਬਾਰੀ
NEXT STORY