ਪ੍ਰਿਯੰਕਾ ਚੋਪੜਾ ਆਪਣੀ ਅਗਲੀ ਫਿਲਮ 'ਚ ਇਕ ਆਈਟਮ ਗਰਲ ਦੇ ਰੂਪ 'ਚ ਨਜ਼ਰ ਆਏਗੀ, ਜੋ ਅੱਗੇ ਚੱਲ ਕੇ ਇਕ ਮਸ਼ਹੂਰ ਸਿਆਸਤਦਾਨ ਬਣ ਜਾਂਦੀ ਹੈ। ਅੱਜਕਲ ਉਹ ਉਨ੍ਹਾਂ ਖਬਰਾਂ ਨੂੰ ਲੈ ਕੇ ਹੈਰਾਨ ਹੈ, ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ ਉਸ ਨੇ ਫਿਲਮ ਦੇ ਨਿਰਦੇਸ਼ਕ ਮਧੁਰ ਭੰਡਾਰਕਰ ਨੂੰ ਫਿਲਮ 'ਚ ਆਪਣੇ ਕਾਮੁਕ ਦ੍ਰਿਸ਼ਾਂ ਨੂੰ ਕੱਟਣ ਦੀ ਬੇਨਤੀ ਕੀਤੀ ਸੀ।
ਹੁਣੇ ਜਿਹੇ ਪ੍ਰਿਯੰਕਾ ਨੇ ਇਨ੍ਹਾਂ ਅਫਵਾਹਾਂ ਨੂੰ ਗਲਤ ਦੱਸਿਆ ਕਿ ਉਸ ਨੇ ਇਸ ਬਾਰੇ ਨਿਰਦੇਸ਼ਕ ਮਧੁਰ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਅਫਵਾਹਾਂ ਦਾ ਜਵਾਬ ਦਿੰਦਿਆਂ ਪ੍ਰਿਯੰਕਾ ਨੇ ਹੱਸਦਿਆਂ ਕਿਹਾ, ''ਮੈਨੂੰ ਲੱਗਦਾ ਹੈ ਕਿ ਮੀਡੀਆ ਵਾਲਿਆਂ ਨੂੰ ਸੱਚਾਈ ਜਾਣਨ ਲਈ ਕੁਝ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ।
ਸੱਚਾਈ ਤਾਂ ਇਹ ਹੈ ਕਿ ਮੈਂ ਅਜੇ ਤੱਕ ਫਿਲਮ ਦਾ ਫਾਈਨਲ ਡਰਾਫਟ ਦੇਖਿਆ ਤੱਕ ਨਹੀਂ। ਜਦ ਮੈਂ ਉਸ ਨੂੰ ਦੇਖਿਆ ਹੀ ਨਹੀਂ ਹੈ ਤਾਂ ਮੈਂ ਕਿਵੇਂ ਇਸ ਦੇ ਕਿਸੇ ਵੀ ਦ੍ਰਿਸ਼ 'ਚ ਤਬਦੀਲੀ ਲਈ ਮਧੁਰ ਨੂੰ ਕਹਾਂ। ਸੱਚਮੁੱਚ ਮੈਨੂੰ ਸਮਝ 'ਚ ਨਹੀਂ ਆਉਂਦੀ ਕਿ ਅਜਿਹੀਆਂ ਅਫਵਾਹਾਂ ਸ਼ੁਰੂ ਕਿੱਥੋਂ ਹੁੰਦੀਆਂ ਹਨ।''
ਉਂਝ ਪ੍ਰਿਯੰਕਾ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਕਿਉਂਕਿ ਇਸ ਫਿਲਮ ਨਾਲ ਹੀ ਉਹ ਬਤੌਰ ਨਿਰਮਾਤਾ ਵੀ ਆਪਣੀ ਨਵੀਂ ਸ਼ੁਰੂਆਤ ਕਰਨ ਵਾਲੀ ਹੈ। ਉਸ ਅਨੁਸਾਰ, ''ਮੈਨੂੰ ਜੋਖਿਮ ਲੈਣਾ ਪਸੰਦ ਹੈ।
ਮੈਂ ਗਾਉਣ 'ਚ ਜੋਖਿਮ ਲਿਆ, ਜਿਸ ਦਾ ਮੈਨੂੰ ਚੰਗਾ ਲਾਭ ਮਿਲਿਆ। ਫਿਲਮਾਂ ਦਾ ਨਿਰਮਾਣ ਕਰਨਾ ਵੀ ਇਕ ਚੁਣੌਤੀ ਹੈ, ਜਿਸ ਨੂੰ ਸਵੀਕਾਰ ਕਰਨਾ ਮੈਨੂੰ ਪਸੰਦ ਆ ਰਿਹਾ ਹੈ। ਬੇਸ਼ੱਕ ਇਸ ਦੇ ਨਾਲ ਕਈ ਚੁਣੌਤੀਆਂ ਜੁੜੀਆਂ ਹਨ। ਮੈਂ ਇਸ ਦੇ ਲਈ ਤਿਆਰ ਹਾਂ।''
ਪ੍ਰਿਯੰਕਾ ਅਨੁਸਾਰ, ''ਮੈਂ ਇਕ ਬੇਬੀ ਪ੍ਰੋਡਿਊਸਰ ਹਾਂ, ਜੋ ਅਜੇ ਛੋਟੇ-ਛੋਟੇ ਕਦਮ ਚੁੱਕ ਰਹੀ ਹਾਂ। ਮੇਰੇ ਖਿਆਲ 'ਚ ਸਮੇਂ ਨਾਲ ਮੈਂ ਇਕ ਚੰਗੀ ਨਿਰਮਾਤਰੀ ਬਣ ਜਾਵਾਂਗੀ ਪਰ ਫਿਲਹਾਲ ਤਾਂ ਮੈਂ ਆਪਣੇ ਇਸ ਨਵੇਂ ਕੰਮ ਦਾ ਪੂਰਾ ਆਨੰਦ ਮਾਣ ਰਹੀ ਹਾਂ।''
ਲਿਵ-ਇਨ-ਰਿਲੇਸ਼ਨਸ਼ਿਪ 'ਚ ਇਕ ਛੱਤ ਹੇਠਾਂ ਰਹਿ ਰਹੇ ਨੇ ਕੈਟਰੀਨਾ-ਰਣਬੀਰ
NEXT STORY