ਅਮੇਰਿਕੀ ਮੂਲ ਦੀ ਮਾਡਲ, ਐਕਟ੍ਰੈੱਸ ਨਰਗਿਸ ਫਾਖਰੀ ਅਮੇਰਿਕਾ ਤੋਂ ਹਿੰਦੀ ਫਿਲਮਾਂ 'ਚ ਸਿਖਰ ਦੀ ਹੀਰੋਇਨ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਈ ਸੀ। ਉਸ ਨੂੰ ਇਮਤਿਆਜ਼ ਅਲੀ ਦੀ 'ਰੌਕ ਸਟਾਰ' ਨਾਲ ਬਹੁਤ ਚੰਗੀ ਸ਼ੁਰੂਆਤ ਮਿਲੀ ਪਰ ਉਸ ਫਿਲਮ ਦੇ ਸੁਪਰਹਿੱਟ ਹੋਣ ਦੇ ਬਾਵਜੂਦ ਉਹ ਆਪਣੀ ਪਛਾਣ ਅਤੇ ਅੱਗੇ ਕੰਮ ਹਾਸਲ ਕਰਨ ਲਈ ਤਰਸਦੀ ਰਹੀ।
ਕੰਮ ਨਾ ਮਿਲਣ 'ਤੇ ਉਸ ਨੇ ਬੋਰੀਆ-ਬਿਸਤਰਾ ਬੰਨ੍ਹ ਕੇ ਵਾਪਸ ਅਮੇਰਿਕਾ ਜਾਣ ਦੀ ਤਿਆਰੀ ਕਰ ਲਈ ਸੀ ਪਰ ਉਦੋਂ ਹੀ ਉਸ ਨੂੰ 'ਮਦਰਾਸ ਕੈਫੇ' ਅਤੇ 'ਮੈਂ ਤੇਰਾ ਹੀਰੋ' ਵਰਗੀਆਂ ਫਿਲਮਾਂ ਮਿਲ ਗਈਆਂ ਅਤੇ ਇਸ ਵਾਰ ਉਸ ਦੀ ਸੁੰਦਰਤਾ ਅਤੇ ਅਦਾਵਾਂ ਦਾ ਜਾਦੂ ਦਰਸ਼ਕਾਂ 'ਤੇ ਚੱਲ ਗਿਆ।
ਕੁਝ ਸਮਾਂ ਪਹਿਲਾਂ ਉਦੈ ਚੋਪੜਾ ਨਾਲ ਨਰਗਿਸ ਫਾਖਰੀ ਦੀ ਨੇੜਤਾ ਦੀਆਂ ਖ਼ਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਅੱਜ ਵੀ ਕਿਹਾ ਜਾਂਦਾ ਹੈ ਕਿ ਉਹ ਉਦੈ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਹੈ। ਉਦੈ ਉਸ ਨਾਲ ਵਿਆਹ ਕਰ ਕੇ ਚੋਪੜਾ ਪਰਿਵਾਰ ਦੀ ਛੋਟੀ ਨੂੰਹ ਬਣਾਉਣ ਦਾ ਫੈਸਲਾ ਕਰ ਚੁੱਕਾ ਸੀ। ਇਸੇ ਕਾਰਨ ਉਸ ਨੇ ਨਰਗਿਸ ਨਾਲ ਆਪਣੇ ਰਿਸ਼ਤਿਆਂ ਦਾ ਖੁੱਲ੍ਹਾ ਐਲਾਨ ਕਰ ਦਿੱਤਾ ਪਰ ਨਰਗਿਸ ਨੂੰ ਇਹ ਸਭ ਰਾਸ ਨਹੀਂ ਆਇਆ ਅਤੇ ਉਸ ਨੇ ਉਦੈ ਤੋਂ ਪੱਲਾ ਝਾੜ ਲਿਆ।
ਨਰਗਿਸ ਨੂੰ ਲੈ ਕੇ ਉਦੈ ਜੋ ਫਿਲਮ ਸ਼ੁਰੂ ਕਰਨ ਵਾਲਾ ਸੀ, ਉਸ ਨੂੰ ਨਰਗਿਸ ਨੇ ਠੁਕਰਾ ਦਿੱਤਾ। ਨਰਗਿਸ ਆਪਣੇ ਕਰੀਅਰ 'ਤੇ ਫੋਕਸ ਕਰਨਾ ਚਾਹੁੰਦੀ ਸੀ ਇਸ ਲਈ ਉਸ ਨੇ ਹਫੜਾ-ਦਫੜੀ 'ਚ ਬਿਆਨ ਜਾਰੀ ਕਰਦਿਆਂ ਖੁਦ ਨੂੰ ਸਿੰਗਲ ਐਲਾਨ ਦਿੱਤਾ।
'ਕਿੱਕ' ਦੇ ਆਈਟਮ ਨੰਬਰ 'ਚ ਸਲਮਾਨ ਖਾਨ ਨਾਲ ਨਰਗਿਸ ਬਹੁਤ ਸੈਕਸੀ ਲੱਗੀ। ਆਖਿਰ ਉਸ ਦਾ ਜਾਦੂ ਦਰਸ਼ਕਾਂ 'ਤੇ ਚੱਲ ਹੀ ਗਿਆ। ਉਸ ਤੋਂ ਬਾਅਦ ਬਾਲੀਵੁੱਡ 'ਚ ਉਸ ਦੀ ਮੰਗ ਕਾਫੀ ਵਧ ਚੁੱਕੀ ਹੈ।
ਕਾਮੁਕ ਦ੍ਰਿਸ਼ਾਂ 'ਤੇ ਕੈਂਚੀ ਚਲਾਉਣ ਲਈ ਨਹੀਂ ਕਿਹਾ
NEXT STORY