ਇਸਲਾਮਾਬਾਦ— ਪਾਕਿਸਤਾਨੀ ਤਾਲਿਬਾਨ ਤੋਂ ਵੱਖ ਹੋਏ ਧੜੇ ਨੇ ਮਲਾਲਾ ਯੁਸੂਫਜਈ ਨੂੰ 'ਕਾਫਿਰਾਂ ਦਾ ਏਜੰਟ' ਕਰਾਰ ਦਿੰਦੇ ਹੋਏ ਉਸ ਨੂੰ ਸ਼ਾਂਤੀ ਦੇ ਲਈ 2014 ਦਾ ਨੋਬੇਲ ਪੁਰਸਕਾਰ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ। ਇਸ ਸੰਗਠਨ ਦੇ ਅੱਤਵਾਦੀਆਂ ਨੇ ਦੋ ਸਾਲ ਪਹਿਲਾਂ ਮਲਾਲਾ ਨੂੰ ਗੋਲੀ ਮਾਰੀ ਸੀ।
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੋਂ ਅਗਸਤ ਵਿਚ ਵੱਖ ਹੋਏ ਜਮਾਤ-ਉਲ-ਅਹਰਾਰ ਨੇ ਸ਼ੁੱਕਰਵਾਰ ਰਾਤ ਨੂੰ ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ 'ਤੇ ਪੋਸਟ ਕੀਤਾ ਕਿ ਨਾਸਤਿਕ ਲੋਕ, ਮਲਾਲਾ ਨੂੰ ਦੁਸ਼ਪ੍ਰਚਾਰ ਦੇ ਲਈ ਵਰਤ ਰਹੇ ਹਨ।
ਅੱਤਵਾਦੀ ਸੰਗਠਨ ਦੇ ਬੁਲਾਰੇ ਅਹਿਸਾਨੁਲਾ ਅਹਿਸਾਨ ਨੇ ਟਵੀਟ ਕੀਤਾ, ਮਲਾਲਾ ਬੰਦੂਕਾਂ ਅਤੇ ਹਥਿਆਰਬੰਦ ਸੰਘਰਸ਼ ਦੇ ਬਾਰੇ ਵਿਚ ਬਹੁਤ ਕੁਝ ਕਹਿੰਦੀ ਹੈ ਪਰ ਉਸ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਉਸ ਨੂੰ ਨੋਬੇਲ ਪੁਰਸਕਾਰ ਮਿਲਿਆ ਹੈ ਕਿ ਉਹ ਵਿਸਫੋਟਕਾਂ ਦਾ ਆਵਿਸ਼ਕਾਰ ਕਰਨ ਵਾਲਿਆਂ ਦੇ ਨਾਂ 'ਤੇ ਦਿੱਤਾ ਜਾ ਰਿਹਾ ਹੈ।
ਜਮਾਤ-ਉਲ-ਅਹਰਾਰ ਸੁਰੱਖਿਆ ਬਲਾਂ 'ਤੇ ਕਈ ਹਮਲਿਆਂ ਵਿਚ ਸ਼ਾਮਲ ਖਾਲਿਦ ਖੁਰਾਸੈਨੀ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ। ਅਜੇ ਤੱਕ ਮਲਾਲਾ ਨੂੰ ਪੁਰਸਕਾਰ ਦਿੱਤੇ ਜਾਣ 'ਤੇ ਭਗੋੜੇ ਅੱਤਵਾਦੀ ਮੁੱਲਾ ਫਜ਼ਲ ਉਲਾਹ ਨੀਤ ਟੀ. ਟੀ. ਪੀ. ਨੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਹੈ।
ਹਵਾਈ ਜਹਾਜ਼ 'ਚ ਸੀਟ ਲਈ ਝਗੜਾ, 20 ਸਾਲ ਦੀ ਸਜ਼ਾ!
NEXT STORY