ਕੋਬਾਨੀ— ਸੀਰੀਆ ਦੇ ਕੋਬਾਨੀ ਵਿਚ ਕਬਜ਼ੇ ਦੇ ਲਈ ਕੁਰਦਾਂ ਅਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਦੇ ਵਿਚਕਾਰ ਪਿਛਲੇ ਇਕ ਮਹੀਨੇ ਤੋਂ ਲੜਾਈ ਚੱਲ ਰਹੀ ਹੈ। ਇਸ ਲੜਾਈ ਵਿਚ ਹੁਣ ਤੱਕ ਘੱਟ ਤੋਂ ਘੱਟ 553 ਲੋਕਾਂ ਦੀ ਮੌਤ ਹੋ ਗਈ ਹੈ।
ਬ੍ਰਿਟੇਨ ਸਥਿਤ ਸੀਰੀਆਈ ਵਿਰੋਧੀ ਗੁੱਟ 'ਦਿ ਸੀਰੀਅਨ ਆਬਜ਼ਰਬੇਟਰੀ ਫਾਰ ਹਿਊਮਨ ਰਾਈਟਸ' ਦੇ ਮੁਤਾਬਕ ਮਾਰੇ ਗਏ ਲੋਕਾਂ ਵਿਚ 298 ਆਈ. ਐੱਸ. ਦੇ ਲੜਾਕੇ ਵੀ ਸ਼ਾਮਲ ਹਨ। ਅਮਰੀਕੀ ਜਹਾਜ਼ਾਂ ਨੇ ਵੀ ਸ਼ਹਿਰ ਵਿਚ ਆਈ. ਐੱਸ. ਦੇ ਟਿਕਾਣਿਆਂ 'ਤੇ ਬੰਬਾਰੀ ਕੀਤੀ ਹੈ। ਅਮਰੀਕਾ ਦੀ ਮਦਦ ਨਾਲ ਕੁਰਦਾਂ ਨੇ ਆਈ. ਐਸ. ਨੂੰ ਰੋਕ ਦਿੱਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਦੇ ਮੁਤਾਬਕ ਅਮਰੀਕੀ ਜਹਾਜ਼ ਕੋਬਾਨੀ ਦੇ ਉੱਤਰੀ ਅਤੇ ਦੱਖਣੀ ਖੇਤਰਾਂ ਵਿਚ ਆਈ. ਐੱਸ. ਦੇ ਟਿਕਾਣਿਆਂ 'ਤੇ ਸ਼ੁੱਕਰਵਾਰ ਤੋਂ ਬੰਬਾਰੀ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੋਬਾਨੀ ਵਿਚ ਸੈਂਕੜੇ ਨਾਗਿਰਕ ਫਸੇ ਹੋਏ ਹਨ।
'ਕਾਫਿਰਾਂ ਦੀ ਏਜੰਟ' ਹੈ ਮਲਾਲਾ: ਤਾਲਿਬਾਨ
NEXT STORY