ਕੀਵ-ਯੁਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਨੇ ਦੱਸਿਆ ਹੈ ਕਿ ਦੇਸ਼ 'ਚ ਸ਼ਾਂਤੀ ਸਥਾਪਿਤ ਕਰਨ ਲਈ ਉਹ ਅਗਲੇ ਹਫਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਗੱਲਬਾਤ ਕਰ ਸਕਦੇ ਹਨ।
ਯੁਕਰੇਨ ਦੇ ਰਾਸ਼ਟਰਪਤੀ ਨੂੰ ਉਮੀਦ ਹੈ ਕਿ ਅਗਲੇ ਹਫਤੇ ਇਟਲੀ 'ਚ ਉਨ੍ਹਾਂ ਦੀ ਪੁਤਿਨ ਨਾਲ ਮੁਲਾਕਾਤ ਹੋ ਸਕਦੀ ਹੈ। ਪੋਰੋਸ਼ੇਂਕੋ ਨੇ ਉਮੀਦ ਜਤਾਈ ਕਿ ਰੂਸ ਉਨ੍ਹਾਂ ਦੇ ਦੇਸ਼ 'ਚ ਸ਼ਾਂਤੀ ਸਥਾਪਨਾ 'ਚ ਮਹੱਤਵਪੂਰਨ ਸਹਾਇਤਾ ਦੇ ਸਕਦਾ ਹੈ। ਯੁਕਰੇਨ ਅਤੇ ਹਮਾਇਤੀ ਪੱਛਮੀ ਦੇਸ਼ ਇਸ ਤੋਂ ਪਹਿਲਾਂ ਦੋਸ਼ ਲਗਾਉਂਦੇ ਰਹੇ ਹਨ ਕਿ ਰੂਸ, ਯੁਕਰੇਨ 'ਚ ਵੱਖਵਾਦੀ ਅੰਦੋਲਨਕਾਰੀਆਂ ਨੂੰ ਬੜ੍ਹਾਵਾ ਦੇਣ ਲਈ ਉਨ੍ਹਾਂ ਨੂੰ ਫੌਜੀ ਅਤੇ ਹਥਿਆਰ ਮੁਹੱਈਆ ਕਰਵਾਉਂਦਾ ਹੈ। ਪੋਰੋਸ਼ੇਂਕੋ ਨੇ ਦੱਸਿਆ ਹੈ ਕਿ ਇਹ ਗੱਲਬਾਤ ਬਹੁਤ ਅਸਾਨ ਨਹੀਂ ਹੋਵੇਗੀ ਅਤੇ ਇਸ ਤੋਂ ਜ਼ਿਆਦਾ ਉਮੀਦਾਂ ਲਗਾਉਣਾ ਬੇਮਾਨੀ ਸਾਬਿਤ ਹੋ ਸਕਦੀ ਹੈ।
ਰੂਸ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਦਾ ਰਿਹਾ ਹੈ। ਪਰ ਉਸ ਦਾ ਇਹ ਵੀ ਕਹਿਣਾ ਹੈ ਕਿ ਰੂਸੀ ਭਾਸ਼ੀ ਲੋਕਾਂ ਦੇ ਹਿੱਤਾਂ ਦੀ ਰੱਖਿਆ ਉਸ ਦੀ ਜ਼ਿੰਮੇਵਾਰੀ ਹੈ। ਇਸ ਵਿਚਾਲੇ ਰੂਸ ਨੇ ਵੀ ਉਮੀਦ ਜਤਾਈ ਹੈ ਕਿ 16-17 ਅਕਤੂਬਰ ਨੂੰ ਏਸ਼ੀਆ ਅਤੇ ਯੂਰਪੀ ਨੇਤਾਵਾਂ ਦੇ ਮਿਲਾਨ 'ਚ ਹੋਣ ਵਾਲੇ ਸੰਮੇਲਨ ਤੋਂ ਬਾਅਦ ਦੋਹਾਂ ਨੇਤਾਵਾਂ ਨਾਲ ਗੱਲਬਾਤ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਵੀ ਦੋਹਾਂ ਨੇਤਾਵਾਂ ਦੀ ਦੋ ਵਾਰ ਮੁਲਾਕਾਤ ਹੋ ਚੁੱਕੀ ਹੈ। ਅਗਸਤ ਦੀ ਮੁਲਾਕਾਤ 'ਚ ਦੋਹਾਂ ਨੇਤਾਵਾਂ ਨੇ ਜੰਗ ਬੰਦੀ 'ਤੇ ਸਹਿਮਤੀ ਜਤਾਈ ਸੀ।
ਈਰਾਨ ਪੁਲਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ
NEXT STORY