ਤਹਿਰਾਨ— ਦੱਖਣੀ ਪੂਰਬੀ ਈਰਾਨ ਵਿਚ ਪੁਲਸ ਦੇ ਇਕ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਉਸ ਵਿਚ ਸਵਾਰ ਇਕ ਸੀਨੀਅਰ ਪੁਲਸ ਅਧਿਕਾਰੀ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ 'ਇਰਨਾ' ਦੇ ਅਨੁਸਾਰ ਸੂਬਾਈ ਰਾਜਧਾਨੀ ਜਾਹੇਦਨ ਦੇ ਬਾਹਰੀ ਖੇਤਰ ਵਿਚ ਪ੍ਰੋਪੇਲਰ ਟਬਰੇ ਕਮਾਂਡਰ ਜਹਾਜ਼ ਪਹਾੜੀਆਂ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਹਾਜ਼ ਵਿਚ ਚਾਰ ਮੁਸਾਫਰ ਅਤੇ ਚਾਲਕ ਦਲ ਦੇ 3 ਮੈਂਬਰ ਸਵਾਰ ਸਨ। ਮਰਨ ਵਾਲੇ ਲੋਕਾਂ ਵਿਚ ਸੀਨੀਅਰ ਪੁਲਸ ਅਧਿਕਾਰੀ ਜਨਰਲ ਮਹਿਮੂਦ ਸਦੇਕੀ ਵੀ ਸ਼ਾਮਲ ਹਨ।
ਜਾਪਾਨ ਵਿਚ ਸਮੁੰਦਰੀ ਤੂਫਾਨ ਵਾਂਗਫਾਂਗ ਦਾ ਕਹਿਰ
NEXT STORY