ਬਟਾਲਾ (ਸੈਂਡੀ)-ਪਦਾਰਥ ਵਾਦੀ ਯੁੱਗ ਵਿਚ ਪੈਸੇ ਦੌੜ ਕਾਰਨ ਆਪਣੀ ਭਾਈਚਾਰਾ ਅਤੇ ਸਨੇਹ ਬਹੁਤ ਘੱਟ ਵੇਖਣ ਨੂੰ ਮਿਲਦਾ ਉਥੇ ਪਿੰਡ ਫਰਜੁਲਾ ਚੱਕੇ ਦੇ ਰਿਕਸ਼ਾ ਚਾਲਕ ਦਲਬੀਰ ਮਸੀਹ ਨੇ ਪੈਸਿਆਂ ਵਾਲੀ ਥੈਲੀ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ । ਜ਼ਿਕਰਯੋਗ ਹੈ ਕਿ ਬਟਾਲਾ ਦੇ ਗਾਂਧੀ ਚੌਕ ਵਿਚ ਬੱਲੂ ਅਤੇ ਰਾਜਕੁਮਾਰ ਵਾਸੀ ਪੜਾੜੀ ਗੇਟ ਫੁੱਲਾਂ ਤੇ ਭਾਂਨ ਦਾ ਕੰਮ ਕਰਦੇ ਹਨ। ਸਵੇਰੇ ਪਹਾੜੀ ਗੇਟ ਤੋਂ ਰਿਕਸ਼ੇ ’ਤੇ ਗਾਂਧੀ ਚੌਕ ਵਿਖੇ ਪਹੁੰਚੇ ਤਾਂ ਸਾਰਾ ਫੁਲਾਂ ਅਤੇ ਸਜਾਵਟ ਦਾ ਸਮਾਨ ਰਿਕਸ਼ੇ ਤੋਂ ਚੁੱਕ ਲਿਆਂ ਅਤੇ ਪੈਸਿਆਂ ਵਾਲੀ ਥੈਲੀ ਗਲਤੀ ਨਾਲ ਉਹ ਚੁੱਕਣਾਂ ਭੁਲ ਗਏ। ਕੁਝ ਸਮੇਂ ਬਆਦ ਪਤਾ ਲੱਗਾ ਕਿ ਪੈਸਿਆਂ ਵਾਲੀ ਥੈਲੀ ਗੁੰਮ ਹੈ। ਤਕਰੀਬਨ ਇਕ ਘੰਟੇ ਬਾਅਦ ਰਿਕਸ਼ਾ ਚਾਲਕ ਦਲਬੀਰ ਮਸੀਹ ਨੇ ਗਾਂਧੀ ਚੌਕ ਵਿਖੇ ਦੁਕਾਨ ਦੇ ਪਹੁੰਚ ਕੇ ਪੈਸਿਆਂ ਵਾਲੀ ਥੈਲੀ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਗਾਂਧੀ ਚੌਕ ਬਟਾਲਾ ਵਿਖੇ ਇਸ ਈਮਾਨਦਾਰੀ ਦੀ ਖੂਬ ਚਰਚਾ ਰਹੀ।
ਹਰਿਆਣਾ ਚੋਣਾਂ ’ਚ ਮੋਦੀ ਨੇ ਲਾਈ ਪੂਰੀ ਤਾਕਤ ਮੋਦੀ ਟੀਮ ਦੇ 5 ਰਤਨ ਆਖਰੀ ਦੌਰ ਵਿਚ ਉਤਰੇ ਮੈਦਾਨ ’ਚ
NEXT STORY