ਖੰਨਾ(ਸੁਨੀਲ)-ਜੋ ਕੰਮ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਉਨ੍ਹਾਂ ਕੰਮਾਂ ਨੂੰ ਸੁਪਰ ਮਿਲਕ ਪਰਿਵਾਰ ਦੇ ਐੱਮ. ਡੀ. ਵਿਨੋਦ ਦੱਤ, ਡਾਇਰੈਕਟਰ ਸੰਗੀਤਾ ਦੱਤ, ਵਿਦੁਰ ਦੱਤ ਤੇ ਬਿੰਨੀ ਦੱਤ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਕਰਦੇ ਆ ਰਹੇ ਹਨ। ਹੁਣ ਫਿਰ ਇਸ ਪਰਿਵਾਰ ਨੇ ਜੰਮੂ-ਕਸ਼ਮੀਰ ਦੇ ਆਫਤ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਦੇ ਹੋਏ ਪੰਜਾਬ ਕੇਸਰੀ ਗਰੁੱਪ ਵਲੋਂ ਚਲਾਏ ਗਏ ਰਾਹਤ ਫੰਡ 'ਚ 5ਵੀਂ ਵਾਰ ਇਕ ਲੱਖ 5 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਹੈ ਜੋ ਕਿ ਪ੍ਰਸ਼ੰਸਾਯੋਗ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਜਦੋਂ ਵੀ ਭਾਰਤ 'ਚ ਕੁਦਰਤੀ ਆਫਤ ਆਈ ਤਾਂ ਜਿਥੇ ਸਾਰੇ ਦੇਸ਼ ਵਾਸੀਆਂ ਨੇ ਆਪਣਾ- ਆਪਣਾ ਯੋਗਦਾਨ ਦਿੱਤਾ ਹੈ, ਉਸ ਵਿਚ ਵੀ ਪੰਜਾਬੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਿਸਦੇ ਕਾਰਨ ਸਾਨੂੰ ਸਾਰੇ ਪੰਜਾਬੀਆਂ ਨੂੰ ਆਪਣੇ 'ਤੇ ਮਾਣ ਹੋਣਾ ਚਾਹੀਦਾ ਹੈ। ਅੱਜ ਦੀ ਇਹ ਰਕਮ ਸੁਪਰ ਮਿਲਕ ਪਰਿਵਾਰ ਦੇ ਪ੍ਰੋਡਕਸ਼ਨ ਵਿਭਾਗ ਦੇ ਅਧਿਕਾਰੀ ਐੱਮ. ਕੇ. ਸ਼ੁਕਲਾ, ਪ੍ਰੇਮ ਪਾਲ ਸਿੰਘ, ਬਲਜਿੰਦਰ ਸਿੰਘ, ਪ੍ਰਭਾਤ ਕੁਮਾਰ ਸ਼ਰਮਾ, ਰਾਮ ਸਰੂਪ ਵਲੋਂ ਦਿੱਤੀ ਗਈ।
ਲੁਧਿਆਣਾ ਦੀ ਸ਼ਿਮਲਾਪੁਰੀ 'ਚ ਫਾਈਰਿੰਗ
NEXT STORY