ਲੁਧਿਆਣਾ(ਵਿਪਨ)-ਸਥਾਨਕ ਸਟੇਸ਼ਨ 'ਤੇ ਭੰਨ-ਤੋੜ ਕਰਨ ਅਤੇ ਹੁੜਦੰਗ ਮਚਾਉਣ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨੇ ਜਾਣ ਜਾਂ ਦੁਰਉਪਯੋਗ ਕਰਨ ਦੇ ਦੋਸ਼ ਵਿਚ ਆਰ. ਪੀ. ਐੱਫ. ਵਲੋਂ ਸੀ. ਆਰ. ਪੀ. ਦੇ ਜਵਾਨ ਨੂੰ ਕਾਬੂ ਕੀਤਾ ਗਿਆ ਹੈ। ਆਰ. ਪੀ. ਐੱਫ. ਦੇ ਯਸ਼ਵੰਤ ਸਿੰਘ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਨੇ ਪਲੇਟਫਾਰਮ ਨੰ. 1 'ਤੇ ਸਥਿਤ ਸਟੇਸ਼ਨ ਮਾਸਟਰ ਦੇ ਦਫਤਰ ਦੇ ਬਾਹਰ ਪਏ ਗੁਲਦਸਤੇ ਨੂੰ ਉਠਾ ਕੇ ਮਾਸਟਰ ਦਫਤਰ ਦੇ ਦਰਵਾਜ਼ੇ 'ਤੇ ਦੇ ਮਾਰਿਆ। ਜਿਸ ਨਾਲ ਉਸ ਦਾ ਸ਼ੀਸ਼ਾ ਟੁੱਟ ਗਿਆ ਅਤੇ ਪੂਰਾ ਕੱਚ ਇਧਰ-ਉਧਰ ਬਿਖਰ ਗਿਆ। ਲੇਕਿਨ ਉਸ ਸਮੇਂ ਕਿਸੇ ਮੁਲਾਜ਼ਮ ਦੇ ਨੇੜੇ ਨਾ ਹੋਣ ਤੋਂ ਬਚਾਅ ਹੋ ਗਿਆ। ਕੱਚ ਟੁੱਟਣ 'ਤੇ ਮਾਸਟਰ ਦਫਤਰ ਦੇ ਮੁਲਾਜ਼ਮਾਂ ਨੇ ਹੁੜਦੰਗ ਮਚਾਇਆ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਸੂਚਿਤ ਕੀਤਾ, ਜਿਸ 'ਤੇ ਕਾਰਵਾਈ ਕਰਦੇ ਹੋਏ ਉਕਤ ਜਵਾਨ ਨੂੰ ਕਾਬੂ ਕਰ ਲਿਆ। ਜਿਸ ਦੀ ਪਛਾਣ ਆਂਧਰਾ ਪ੍ਰਦੇਸ਼ ਮਹਿਬੂਬ ਨਗਰ ਦੇ ਰਹਿਣ ਵਾਲੇ ਕ੍ਰਿਸ਼ਨਾ ਦੇ ਰੂਪ ਵਿਚ ਹੋਈ ਅਤੇ ਉਹ ਜੰਮੂ-ਕਸ਼ਮੀਰ ਵਿਚ ਤਾਇਨਾਤ ਹੈ, ਤੋਂ ਅਜਿਹਾ ਕਰਨ ਦਾ ਕਾਰਨ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਕਿਸੇ ਘਰੇਲੂ ਸਮੱਸਿਆ ਨਾਲ ਗ੍ਰਸਤ ਹੈ ਅਤੇ ਅਚਾਨਕ ਆਪਣਾ ਦਿਮਾਗੀ ਸੰਤੁਲਨ ਖੋਹ ਬੈਠਾ ਅਤੇ ਬਿਨਾਂ ਕਾਰਨ ਹੀ ਉਸ ਨੇ ਗਮਲਾ ਉਠਾ ਕੇ ਦਰਵਾਜ਼ੇ 'ਤੇ ਮਾਰ ਦਿਤਾ। ਦੋਸ਼ੀ ਕੋਲ ਯਾਤਰਾ ਕਰਨ ਦਾ ਕੋਈ ਟਿਕਟ ਵੀ ਨਹੀਂ ਮਿਲਿਆ। ਜਿਸ 'ਤੇ ਦੋਸ਼ੀ 'ਤੇ ਰੇਲਵੇ ਐਕਟ ਦੀ ਧਾਰਾ 147 ਤਹਿਤ ਮਾਮਲਾ ਦਰਜ ਕਰ ਦਿਤਾ ਗਿਆ ਹੈ।
ਮੋਟਰਸਾਈਕਲਾਂ ਦੀ ਟੱਕਰ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ
NEXT STORY