ਸ਼੍ਰੀਨਗਰ - ਪਵਿੱਤਰ ਸ਼ਹਿਰ ਮੱਕਾ ਮਦੀਨਾ ਵਿਚ 2014 ਦੀ ਹੱਜ ਯਾਤਰਾ ਦੌਰਾਨ ਹੁਣ ਤਕ ਵੱਖ-ਵੱਖ ਹਿੱਸਿਆਂ ਦੇ 91 ਤੀਰਥ ਯਾਤਰੀਆਂ ਦੀ ਮੌਤ ਹੋਈ। ਕੇਂਦਰੀ ਹੱਜ ਕਮੇਟੀ ਦੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਜ਼ਿਆਦਾਤਰ 18 ਹੱਜ ਯਾਤਰੀ ਉੱਤਰ ਪ੍ਰਦੇਸ਼ ਦੇ ਸਨ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਹੱਜ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ 'ਤੇ ਹੱਜ ਯਾਤਰਾ ਲਈ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ ਤੋਂ ਹੀ ਹੋਟਲ ਦੇ ਕਮਰਿਆਂ ਨੂੰ ਖਾਲੀ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਜਦ ਕਿ ਸੂਬਾਈ ਹੱਜ ਕਮੇਟੀ ਨੇ ਸਵੀਕਾਰ ਕੀਤਾ ਹੈ ਕਿ ਜੇੱਦਾ ਹਵਾਈ ਅੱਡੇ 'ਤੇ ਕੁਝ ਤਕਨੀਕੀ ਕਾਰਨਾਂ ਕਰਕੇ ਸੂਬੇ ਤੋਂ ਤੀਰਥ ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ ਉਡਾਣਾਂ ਦੇ ਪਹੁੰਚਣ ਵਿਚ ਦੇਰੀ ਹੋ ਰਹੀ ਹੈ।
ਮਹਾਰਾਸ਼ਟਰ ਵੰਸ਼ਵਾਦੀ ਸ਼ਾਸਨ ਤੋਂ ਮੁਕਤ ਹੋਵੇ : ਮੋਦੀ
NEXT STORY