ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਦਬੰਗ ਗਰਲ ਸੋਨਾਕਸ਼ੀ ਸਿਨਹਾ ਦੀ ਆਉਣ ਵਾਲੀ ਫਿਲਮ 'ਤੇਵਰ' ਦਾ ਪਹਿਲਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ 'ਚ ਅਰਜੁਨ ਕਪੂਰ ਦਾ ਚਿਹਰਾ ਹੈ ਅਤੇ ਫਿਲਮ ਦੇ ਕੁਝ ਦ੍ਰਿਸ਼ ਦਿਖਾਏ ਗਏ ਹਨ।
ਅਮਿਤ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਰਜੁਨ ਪਿੰਟੂ ਦੀ ਭੂਮਿਕਾ 'ਚ ਦਿਖਣਗੇ, ਜੋ ਕਬੱਡੀ ਚੈਂਪੀਅਨ ਹਨ ਅਤੇ ਸਲਮਾਨ ਖਾਨ ਦੇ ਬਹੁਤ ਵੱਡੇ ਫੈਨ ਹਨ। ਫਿਲਮ 'ਚ ਮਨੋਜ ਵਾਜਪੇਈ ਹਨ। ਉਧਰ ਸੋਨਾਕਸ਼ੀ ਆਗਰਾ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਅਰਜੁਨ ਕਪੂਰ ਨੂੰ ਪਿਆਰ ਕਰਦੀ ਹੈ। ਇਸ ਫਿਲਮ 'ਚ ਸ਼ਰੂਤੀ ਹਸਨ ਦਾ ਡਾਂਸ ਨੰਬਰ ਵੀ ਹੈ। ਜ਼ਿਕਰਯੋਗ ਹੈ ਕਿ 'ਤੇਵਰ' ਤੇਲਗੂ ਫਿਲਮ 'ਓਕਾਡੂ' ਦੀ ਰੀਮੇਕ ਹੈ, ਜਿਸ 'ਚ ਮਹੇਸ਼ ਬਾਬੂ ਅਤੇ ਭੂਮਿਕਾ ਚਾਵਲਾ ਹੈ। 'ਤੇਵਰ' ਫਿਲਮ ਦਾ ਨਿਰਦੇਸ਼ਨ ਸੰਜੇ ਕਪੂਰ ਨੇ ਕੀਤਾ ਹੈ ਅਤੇ ਇਹ ਅਗਲੇ ਸਾਲ 9 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
ਮਾਹੀ ਗਿੱਲ ਵੀ ਬਣੇਗੀ ਨਿਰਮਾਤਾ
NEXT STORY