ਮੁੰਬਈ - ਅਦਾਕਾਰੀ ਦੇ ਖੇਤਰ ਵਿਚ ਆਪਣੀਆਂ ਅਦਾਵਾਂ ਦਾ ਜਾਦੂ ਵਿਖੇਰਨ ਵਾਲੀ ਮਾਹੀ ਗਿੱਲ ਵੀ ਹੁਣ ਨਿਰਮਾਤਾ ਬਣ ਗਈ ਹੈ। ਬਾਲੀਵੁੱਡ ਵਿਚ ਅੱਜਕਲ ਅਭਿਨੇਤਰੀਆਂ ਦੀ ਫਿਲਮ ਨਿਰਮਾਤਾ ਬਣਨ ਦੀ ਰਵਾਇਤ ਜ਼ੋਰਾਂ 'ਤੇ ਹੈ। ਜੂਹੀ ਚਾਵਲਾ, ਲਾਰਾ ਦੱਤਾ, ਪ੍ਰਿਟੀ ਜ਼ਿੰਟਾ, ਪ੍ਰਿਯੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਸ਼ਿਲਪਾ ਸ਼ੈਟੀ ਵਰਗੀਆਂ ਅਭਿਨੇਤਰੀਆਂ ਦੀ ਰਾਹ 'ਤੇ ਚੱਲਦੇ ਹੋਏ ਹੁਣ ਮਾਹੀ ਗਿੱਲ ਵੀ ਨਿਰਮਾਤਾ ਬਣ ਗਈ ਹੈ। ਦੱਸਿਆ ਜਾਂਦਾ ਹੈ ਕਿ ਮਾਹੀ ਗਿੱਲ ਨੇ ਹਾਲ ਹੀ ਵਿਚ ਇਕ ਸ਼ਾਰਟ ਫਿਲਮ 'ਮਵਾਦ' ਬਣਾਈ ਹੈ। 20 ਮਿੰਟ ਦੀ ਇਸ ਫਿਲਮ ਨੂੰ ਅਮਿਤ ਸੁਭਾਸ਼ ਚੰਦਰ ਧਵਨ ਨੇ ਨਿਰਦੇਸ਼ਤ ਕੀਤਾ ਹੈ। ਮਾਹੀ ਨੇ ਕਿਹਾ ਕਿ ਸਮਾਜਿਕ ਵਿਸ਼ੇ ਹੋਣ ਕਾਰਨ ਉਸ ਨੇ ਫਿਲਮ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ। ਮਾਹੀ ਨੇ ਕਿਹਾ ਕਿ ਮੈਂ ਆਪਣੇ ਫਿਲਮੀ ਕਰੀਅਰ ਵਿਚ ਉਨ੍ਹਾਂ ਫਿਲਮਾਂ ਨੂੰ ਚੁਣਿਆ ਹੈ, ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ ਹੈ।
ਦਬੰਗ ਦੇ ਬਾਅਦ ਲਾਈਫ ਬਦਲ ਗਈ : ਸੋਨੂ ਸੂਦ
NEXT STORY