ਗਾਜ਼ੀਆਬਾਦ-ਅਦਾਲਤ 'ਚ ਬਾਦਰਾਂ ਦੇ ਵਧ ਰਹੇ ਆਤੰਕ ਤੋਂ ਲੋਕ ਕਾਫੀ ਪਰੇਸ਼ਾਨ ਹਨ। ਇਕ ਬਾਂਦਰ ਨੇ ਉਸ ਸਮੇਂ ਸਭ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ ਇਕ ਵਿਅਕਤੀ ਦੇ ਪੇਪਰ ਝਪਟਾ ਮਾਰ ਕੇ ਲੈ ਗਿਆ। ਇਸ ਕਾਰਨ ਵਿਅਕਤੀ ਜ਼ਮਾਨਤ ਦੇ ਕਾਗਜ਼ ਅਦਾਲਤ 'ਚ ਪੇਸ਼ ਨਹੀਂ ਕਰ ਸਕਿਆ, ਜਿਸ ਨਾਲ ਅਦਾਲਤ ਦੇ ਕੰਮ 'ਚ ਰੁਕਾਵਟ ਆਈ।
ਜਾਣਕਾਰੀ ਮੁਤਾਬਕ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਜ਼ਮਾਨਤ ਮਿਲਣ 'ਤੇ ਉਸ ਨਾਲ ਜੁੜੇ ਕਾਗਜ਼ ਅਦਾਲਤ 'ਚ ਜਮ੍ਹਾਂ ਕਰਾਉਣੇ ਸਨ। ਜਦੋਂ ਇਹ ਵਿਅਕਤੀ ਅਦਾਲਤ 'ਚ ਜ਼ਰੂਰੀ ਪੇਪਰ ਲੈ ਕੇ ਆਇਆ ਤਾਂ ਇਕ ਬਾਂਦਰ ਝਪਟਾ ਮਾਰ ਕੇ ਕਾਗਜ਼ ਖੋਹ ਕੇ ਲੈ ਗਿਆ ਅਤੇ ਦਰੱਖਤ 'ਤੇ ਚੜ੍ਹ ਗਿਆ।
ਦਰੱਖਤ 'ਤੇ ਚੜ੍ਹੇ ਬਾਂਦਰ ਨੂੰ ਪੁਲਸ ਅਤੇ ਲੋਕਾਂ ਨੇ ਪੱਥਰ ਮਾਰੇ, ਜਿਸ ਤੋਂ ਬਾਅਦ ਬਾਂਦਰ ਨੇ ਕਾਗਜ਼ ਫਾੜ੍ਹ ਦਿੱਤੇ ਅਤੇ ਫਿਰ ਸੁੱਟ ਦਿੱਤੇ। ਇਸ ਕਾਰਨ ਉਕਤ ਵਿਅਕਤੀ ਇਹ ਪੇਪਰ ਅਦਾਲਤ 'ਚ ਜਮ੍ਹਾਂ ਨਹੀਂ ਕਰਾ ਸਕਿਆ।
ਫਿਰ 9 ਹੋ ਸਕਦੇ ਹਨ ਸਬਸਿਡੀ ਸਿਲੰਡਰ
NEXT STORY