ਮੁੰਬਈ- ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ 'ਬੈਂਗ ਬੈਂਗ' ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਰਿਕਾਰਡ ਤੋੜ ਰਹੀ ਹੈ। ਭਾਰਤ 'ਚ ਦਮਦਾਰ ਬਿਜ਼ਨੈੱਸ ਕਰ ਰਹੀ ਇਸ ਫਿਲਮ ਨੇ ਦੂਜੇ ਹਫਤੇ 'ਚ 150 ਕਰੋੜ ਦੀ ਕਮਾਈ ਕਰ ਲਈ ਹੈ। ਇੰਨਾ ਹੀ ਨਹੀਂ ਇਹ ਫਿਲਮ ਵਿਦੇਸ਼ਾਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 'ਬੈਂਗ ਬੈਂਗ' ਫਿਲਮ ਵਿਦੇਸ਼ਾਂ 'ਚ 70 ਕਰੋੜ ਰੁਪਏ ਕਮਾ ਚੁੱਕੀ ਹੈ। ਇਸ ਦੇ ਨਾਲ ਹੀ ਇਹ ਦੁਨੀਆਂ ਭਰ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 10 ਸਭ ਤੋਂ ਵੱਡੀਆਂ ਫਿਲਮਾਂ 'ਚ ਸ਼ਾਮਲ ਹੋ ਗਈ ਹੈ। 'ਬੈਂਗ ਬੈਂਗ' ਫਿਲਮ ਨੇ ਵਿਦੇਸ਼ਾਂ 'ਚ ਸਲਮਾਨ ਖਾਨ ਦੀ ਫਿਲਮ 'ਕਿਕ' ਦਾ ਰਿਕਾਰਡ ਤੋੜ ਦਿੱਤਾ ਹੈ। ਹਾਲਾਂਕਿ ਭਾਰਤ 'ਚ ਇਹ ਹੁਣ ਵੀ 'ਕਿਕ' ਤੋਂ ਪਿੱਛੇ ਹੈ।
ਨਿਊਯਾਰਕ 'ਚ ਸਨਮਾਨਿਤ ਕੀਤੇ ਗਏ ਮਧੁਰ ਭੰਡਾਰਕਰ
NEXT STORY