ਬਗਦਾਦ— ਪਿਛਲੇ ਕੁਝ ਮਹੀਨਿਆਂ ਵਿਚ ਇਸਲਾਮਿਕ ਸਟੇਟ ਯਾਨੀ ਆਈ. ਐੱਸ. ਆਈ. ਐੱਸ. ਅੱਤਵਾਦ ਦੇ ਨਵੇਂ ਰੂਪ ਵਿਚ ਉੱਭਰਿਆ ਹੈ, ਜਿਸ ਦੇ ਖਤਰਨਾਕ ਮਨਸੂਬਿਆਂ ਦੀ ਲਪੇਟ ਵਿਚ ਇਰਾਕ ਅਤੇ ਸੀਰੀਆ ਸੜ ਰਹੇ ਹਨ। ਉਹ ਲੋਕਾਂ ਵਿਚ ਆਪਣਾ ਡਰ ਕਾਇਮ ਰੱਖਣ ਲਈ ਸਿਰ ਕਲਮ ਕਰਨ ਦੀਆਂ ਵੀਡੀਓਜ਼ ਲਗਾਤਾਰ ਪੋਸਟ ਕਰ ਰਹੇ ਹਨ। ਉਹ ਆਪਣੀ ਲੜਾਈ ਨੂੰ ਜੇਹਾਦ ਆਖ ਰਹੇ ਹਨ ਪਰ ਇਹ ਸਾਬਤ ਹੋ ਚੁੱਕਾ ਹੈ ਕਿ ਇਸ ਅੱਤਵਾਦੀ ਸੰਗਠਨ ਦਾ ਇਸਲਾਮ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਮਨੁੱਖੀ ਕਤਲੇਆਮ ਕਰਨ ਵਾਲੇ ਇਸ ਖਤਰਨਾਕ ਅੱਤਵਾਦੀ ਸੰਗਠਨ ਨੇ ਔਰਤਾਂ ਤਾਂ ਕੀ ਪੰਜ-ਪੰਜ ਸਾਲ ਦੀਆਂ ਬੱਚੀਆਂ ਤੱਕ ਨੂੰ ਨਹੀਂ ਬਖਸ਼ਿਆ। ਔਰਤਾਂ ਨੂੰ ਜੰਜ਼ੀਰਾਂ ਵਿਚ ਬੰਨ੍ਹ ਕੇ ਰੱਖਿਆ ਜਾ ਰਿਹਾ ਹੈ। ਕੁਝ ਡਾਲਰਾਂ ਦੀ ਖਾਤਰ ਉਨ੍ਹਾਂ ਦੀ ਬੋਲੀ ਲਗਾਈ ਜਾ ਰਹੀ ਹੈ। ਮਾਸੂਮਾਂ ਦੀ ਮਾਸੂਮੀਅਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਪੰਜ-ਪੰਜ ਸਾਲ ਦੀਆਂ ਬੱਚੀਆਂ ਨੂੰ ਬਹਿਸ਼ੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ।
ਆਈ. ਐੱਸ. ਆਈ. ਐੱਸ. ਨੇ ਦੁਨੀਆ ਵਿਚ ਮੁੜ ਕੇ ਉਹ ਪ੍ਰਥਾ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਬੜੀ ਮੁਸ਼ਕਿਲ ਦੇ ਨਾਲ ਅੰਤ ਕੀਤਾ ਗਿਆ ਸੀ। ਉਹ ਹੈ 'ਸੈਕਸ ਗੁਲਾਮ' ਪ੍ਰਥਾ।
ਅੱਤਵਾਦੀਆਂ ਦੀ ਕੈਦ ਵਿਚ ਰਹਿ ਕੇ ਆਈ ਇਕ 15 ਸਾਲ ਦੀ ਲੜਕੀ ਨੇ ਦੱਸਿਆ ਕਿ ਅੱਤਵਾਦੀ ਉਸ ਨੂੰ ਸਿੰਜਰ ਦੀਆਂ ਪਹਾੜੀਆਂ 'ਤੇ ਕੈਦੀ ਬਣਾ ਕੇ ਲੈ ਗਏ ਸਨ। ਉੱਥੇ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ। ਉੱਥੇ ਸਿਰਫ ਉਹ ਹੀ ਨਹੀਂ ਉਸ ਤੋਂ ਵੀ ਛੋਟੀ ਉਮਰ ਦੀਆਂ ਕੁੜੀਆਂ ਸਨ, ਜਿਨ੍ਹਾਂ ਦੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਰਿਹਾ ਹੈ।
ਇਸ ਦਰਿੰਦਗੀ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੰਗਠਨ ਕਿੰਨਾਂ ਘਟੀਆ ਅਤੇ ਖਤਰਨਾਕ ਹੈ ਅਤੇ ਪੂਰੀ ਦੁਨੀਆ ਲਈ ਇਹ ਸੰਗਠਨ ਇਕ ਦਿਨ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ।
ਇੱਥੇ ਸਜ-ਧਜ ਕੇ ਜਾਨਵਰ ਪਹੁੰਚ ਰਹੇ ਹਨ ਚਰਚ 'ਚ (ਤਸਵੀਰਾਂ)
NEXT STORY