ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਇਨ੍ਹੀਂ ਦਿਨੀਂ ਯਰਵਦਾ ਜੇਲ 'ਚ ਸਜ਼ਾ ਕੱਟ ਕਰ ਰਹੇ ਹਨ। ਸੰਜੇ ਦੱਤ ਨੇ ਜੇਲ 'ਚ ਆਪਣਾ 27 ਕਿਲੋ ਭਾਰ ਘੱਟ ਕਰ ਲਿਆ ਹੈ। ਸੰਜੇ ਖੁਦ ਨੂੰ ਕਿਸੇ ਫਿਲਮ ਦੀ ਸਕਰਿਪਟ ਦੇ ਹਿਸਾਬ ਨਾਲ ਢਾਲ ਰਹੇ ਹਨ। ਅਜਿਹੀ ਵੀ ਖਬਰ ਹੈ ਕਿ ਸੰਜੇ ਜਲਦ ਹੀ ਇਕ ਮਹੀਨੇ ਦੀ ਪੈਰੋਲ 'ਤੇ ਬਾਹਰ ਆਉਣ ਵਾਲੇ ਹਨ। ਉਨ੍ਹਾਂ ਨੇ ਫਿਲਮ 'ਉਂਗਲੀ' ਦੇ ਕੁਝ ਬਚੇ ਹੋਏ ਸੀਨਜ਼ ਕਰਨੇ ਹਨ। ਇਸ ਫਿਲਮ 'ਚ ਸੰਜੇ ਦੱਤ ਨੇ ਪੁਲਸ ਵਾਲੇ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਸੰਜੇ ਦੀ ਫਿਲਮ ਦੇ ਕੁਝ ਅਲਟਰਨੇਟ ਸੀਨਾਂ ਨੂੰ ਹਟਾ ਦਿੱਤਾ ਗਿਆ ਹੈ। ਫਿਲਮ 'ਉਂਗਲੀ' ਦੇ ਪ੍ਰਡਿਊਸਰ ਕਰਨ ਜੌਹਰ ਹਨ, ਜਦੋਂ ਕਿ ਫਿਲਮ ਦਾ ਡਾਇਰੈਕਸ਼ਨ ਰੇਨਸਿਲ ਡਿਸਿਲਵਾ ਨੇ ਕੀਤਾ ਹੈ। ਇਹ ਫਿਲਮ 28 ਨਵੰਬਰ ਨੂੰ ਰਿਲੀਜ਼ ਹੋਵੇਗੀ। ਜਿਸ 'ਚ ਇਮਰਾਨ ਹਾਸ਼ਮੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
17 ਅਕਤੂਬਰ ਨੂੰ ਭਾਰਤ 'ਚ ਰਿਲੀਜ਼ ਹੋਵੇਗੀ 'ਸੈਕਸ ਟੇਪ'(ਦੇਖੋ ਤਸਵੀਰਾਂ)
NEXT STORY