ਮੁੰਬਈ- ਹਾਲੀਵੁੱਡ ਦੀ ਐਡਲਟ-ਕਾਮੇਡੀ ਫਿਲਮ 'ਸੈਕਸ ਟੇਪ' ਭਾਰਤ 'ਚ 17 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਸਲ 'ਚ ਪਹਿਲਾ ਸੈਂਸਰ ਬੋਰਡ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਫਿਲਮ 'ਚ ਕਈ ਸੀਨ ਇਤਰਾਜ਼ਯੋਗ ਲਗੇ ਇਸ ਲਈ ਉਨ੍ਹਾਂ ਨੇ ਇਸ ਨੂੰ ਰਿਲੀਜ਼ ਕਰਨ ਦੀ ਆਗਿਆ ਨਹੀਂ ਦਿੱਤੀ ਪਰ ਜਦੋਂ ਉਸ ਤੋਂ ਬਾਅਦ ਫਿਲਮ ਨਿਰਮਾਤਾਵਾਂ ਨੇ ਸੈਂਸਰ ਬੋਰਡ ਨੇ ਰਿਵਾਈਜਿੰਗ ਕਮੇਟੀ ਨੂੰ ਦੁਬਾਰਾ ਬੇਨਤੀ ਕੀਤੀ ਤਾਂ ਕਮੇਟੀ ਨੇ ਇਸ ਫਿਲਮ ਦੇ ਕੁਝ ਸੀਨ ਕੱਟ ਕੇ ਇਸ ਨੂੰ ਸਰਟੀਫਿਕੇਟ ਦੇਣ ਲਈ ਰਾਜ਼ੀ ਹੋ ਗਈ। ਸੂਤਰਾਂ ਮੁਤਾਬਕ ਰਿਵਾਈਜਿੰਗ ਕਮੇਟੀ ਨਦਿੰਨੀ ਸਰਦੇਸਾਈ ਨੇ ਕਿਹਾ ਕਿ ਫਿਲਮ ਨੂੰ 'ਏ' ਸਰਟੀਫਿਕੇਟ ਦਿੱਤਾ ਗਿਆ ਹੈ, ਜਿਸ ਤੋਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਬੱਚੇ ਇਹ ਫਿਲਮ ਨਹੀਂ ਦੇਖ ਸਕਦੇ। ਫਨ ਸਿਨੇਮਾਦ ਦੇ ਆਪ੍ਰੇਸ਼ਨਸ ਹੇਡ ਆਨੰਦ ਵਿਸ਼ਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਰਹੇਗੀ ਕਿ 18 ਸਾਲ ਦੀ ਘੱਟ ਤੋਂ ਉਮਰ ਵਾਲੇ ਬੱਚੇ ਥਿਏਟਰ 'ਚ ਇਹ ਫਿਲਮ ਦੇਖਣ ਨਾ ਸਕਣ।
ਡਾਇਰੈਕਟਰ ਕੁਣਾਲ ਕੋਹਲੀ ਬਣ ਗਏ ਹੀਰੋ(ਦੇਖੋ ਤਸਵੀਰਾਂ)
NEXT STORY