ਨਵੀਂ ਦਿੱਲੀ– ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ 3000 ਮੀਟਰ ਸਟੀਪਲਚੇਜ਼ ਦੌੜਾਕ ਅਵਿਨਾਸ਼ ਸਾਬਲੇ ਦੀ ਏ. ਸੀ. ਐੱਲ. (ਇੰਟੀਰੀਅਰ ਕਰੂਸੀਏਟ ਲਿਗਾਮੇਂਟ) ਸਰਜਰੀ ਹੋਈ ਹੈ। ਉਸ ਨੂੰ ਇਹ ਸੱਟ ਇਸ ਮਹੀਨੇ ਦੀ ਸ਼ੁਰੂਆਤ ਵਿਚ ਮੋਨਾਕੋ ਡਾਇਮੰਡ ਲੀਗ ਦੌਰਾਨ ਲੱਗੀ ਸੀ।
ਇਹ ਭਾਰਤੀ ਖਿਡਾਰੀ ਹੁਣ ਸਤੰਬਰ ਵਿਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਬਾਹਰ ਹੋ ਗਿਆ ਹੈ। ਮੌਜੂਦਾ ਏਸ਼ੀਆਈ ਚੈਂਪੀਅਨ ਤੇ 2023 ਦੇ ਹਾਂਗਝੋਊ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ 30 ਸਾਲਾ ਸਾਬਲੇ ਦਾ ਮੁੰਬਈ ਦੇ ਇਕ ਹਸਪਤਾਲ ਵਿਚ ਆਪ੍ਰੇਸ਼ਾਨ ਹੋਇਆ ਹੈ। ਏ. ਸੀ. ਐੱਲ. ਸਰਜਰੀ ਨੂੰ ਠੀਕ ਹੋਣ ਵਿਚ ਆਮ ਤੌਰ ’ਤੇ ਘੱਟ ਤੋਂ ਘੱਟ 6 ਮਹੀਨੇ ਲੱਗਦੇ ਹਨ। ਇਸਦਾ ਮਤਲਬ ਹੈ ਕਿ ਸਾਬਲੇ ਟੋਕੀਓ ਵਿਸ਼ਵ ਚੈਂਪੀਅਨਸ਼ਿਪ (13-12 ਸਤੰਬਰ) ਤੋਂ ਬਾਹਰ ਹੋ ਜਾਵੇਗਾ ਤੇ ਅਗਲੇ ਸਾਲ ਹੀ ਮੈਦਾਨ ’ਤੇ ਵਾਪਸੀ ਕਰ ਸਕੇਗਾ।
ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਤੈਰਾਕਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ
NEXT STORY