ਮੁੰਬਈ- ਯਸ਼ਰਾਜ ਸਟੂਡੀਓ 'ਚ ਇਕ ਖਾਸ ਟਰੇਨ ਬਣਾਈ ਜਾ ਰਹੀ ਹੈ। ਜੀ ਹਾਂ, ਇਹ ਟਰੇਨ ਦਾ ਸੈੱਟ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਫੈਨ' ਲਈ ਬਣਾਇਆ ਗਿਆ ਹੈ। ਇਸ ਟਰੇਨ ਦੇ ਸੈੱਟ ਨੂੰ ਫਿਲਮ ਦੇ ਇਕ ਫਾਈਟ ਸੀਕਵੈਂਸ ਲਈ ਵਰਤੋਂ ਕੀਤੀ ਜਾਵੇਗੀ। ਹਾਲ ਹੀ 'ਚ ਸ਼ਾਹਰੁਖ ਖਾਨ ਨੇ ਵੀ ਫਿਲਮ ਦਾ ਪਹਿਲਾ ਸ਼ਡਿਊਲ ਪੂਰਾ ਕਰਨ ਤੋਂ ਬਾਅਦ ਟਵੀਟ ਕੀਤਾ ਸੀ, ਇਕ ਵਾਰ ਫਿਰ 'ਫੈਨ' ਦਾ ਸੰਤੋਥਜਨਕ, ਪਰ ਥਕਾਉਣ ਵਾਲਾ 15 ਘੰਟਿਆਂ ਦਾ ਸ਼ਡਿਊਲ ਪੂਰਾ ਕਰ ਲਿਆ। ਮਨੀਸ਼ ਅਤੇ 'ਫੈਨ' ਫਿਲਮ ਦੀ ਟੀਮ ਦਾ ਧੰਨਵਾਦ। ਸੂਤਰਾਂ ਨੇ ਦੱਸਿਆ ਕਿ ਇਕ ਸਟੂਡੀਓ 'ਚ ਰਾਜਧਾਨੀ ਐਕਸਪ੍ਰੈੱਸ ਬਣਾਈ ਗਈ ਹੈ। 'ਫੈਨ' ਫਿਲਮ ਦੀ ਸ਼ੂਟਿੰਗ ਹਾਲ ਹੀ 'ਚ ਸ਼ੁਰੂ ਹੋਈ ਹੈ ਅਤੇ ਇਸ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੁੱਕਾ ਕੇ ਰੱਖਿਆ ਜਾ ਰਿਹਾ ਹੈ। ਖੁਦ ਨੂੰ ਸ਼ਾਹਰੁਖ ਨੂੰ ਬਹੁਤ ਵੱਡੇ ਪ੍ਰਸ਼ੰਸਕ ਦੱਸੇ ਜਾਣ ਵਾਲੇ ਮਨੀਸ਼ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਪ੍ਰੀ-ਪ੍ਰਡੋਕਸ਼ਨ ਨੂੰ ਬਰੀਕੀ ਨਾਲ ਦੇਖ ਰਹੇ ਹਨ। ਮਸ਼ਹੂਰ ਸਪੈਸ਼ਲ ਮੇਕਅਪ ਇਫੈਕਟਸ ਆਰਟੀਟਸ ਗ੍ਰੇਗ ਕੈਨਮ ਫਿਲਮ 'ਚ ਸ਼ਾਹਰੁਖ ਨੂੰ ਨਵੀਂ ਲੁੱਕ ਦੇਣਗੇ। ਯਸ਼ਰਾਜ ਨਾਲ ਜੁੜੇ ਸੂਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟਰੇਨ ਵਾਲਾ ਸੈੱਟ ਫਿਲਮ ਦੇ ਪਹਿਲੇ ਸ਼ਡਿਊਲ ਦਾ ਹਿੱਸਾ ਸੀ, ਜੋ ਪੂਰਾ ਹੋ ਚੁੱਕਾ ਹੈ।
'ਪੀਕੇ' ਦੀ ਨਕਲ 'ਤੇ 'ਫੁੱਦੂ' ਫਿਲਮ ਦਾ ਪੋਸਟਰ ਰਿਲੀਜ਼, ਰੋਡੀਓ ਦੀ ਜਗ੍ਹਾ ਗਮਲਾ(ਦੇਖੋ ਤਸਵੀਰਾਂ)
NEXT STORY