ਮੁੰਬਈ- ਬਾਲੀਵੁੱਡ ਅਦਾਕਾਰ ਆਮਿਰ ਖਾਨ ਟ੍ਰੇਂਡਸੇਟਰ ਹਨ ਇਹ ਗੱਲ ਇਕ ਵਾਰ ਫਿਰ ਸਾਬਿਤ ਹੋ ਗਈ ਹੈ। ਆਮਿਰ ਦੀ ਫਿਲਮ 'ਪੀਕੇ' ਦੇ ਨਿਊਡ ਪੋਸਟਰ 'ਤੇ ਭਾਵੇ ਹੀ ਵਿਵਾਦ ਹੋਏ ਹੋਣ ਪਰ ਇਸ ਪੋਸਟਰ ਦੀ ਖੂਬ ਨਕਲ ਹੋ ਰਹੀ ਹੈ। ਇਸ ਕੜੀ 'ਚ ਨਵੀਂ ਫਿਲਮ 'ਫੁੱਦੂ' ਦਾ ਪੋਸਟਰ ਲਾਂਚ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ 'ਫੁੱਦੂ' ਫਿਲਮ ਦਾ ਪੋਸਟਰ ਵੀ ਬਹੁਤ ਹੱਦ ਤੱਕ ਆਮਿਰ ਖਾਨ ਦੇ ਪੋਸਟਰ ਤੋਂ ਪ੍ਰਭਾਵਿਤ ਹੈ। ਬਸ ਆਮਿਰ ਨੇ ਆਪਣੀ ਇੱਜ਼ਤ ਬਚਾਉਣ ਲਈ ਰੇਡੀਓ ਸਾਹਮਣੇ ਰੱੱਖਿਆ ਸੀ ਪਰ 'ਫੁੱਦੂ' ਫਿਲਮ ਦੇ ਹੀਰੋ ਨੇ ਰੇਡੀਓ ਸਾਈਡ 'ਤੇ ਰੱਖ ਦੇ ਗਮਲਾ ਚੁੱਕ ਲਿਆ ਹੈ। ਇਸ ਗਮਲੇ 'ਚ ਫੁੱਲ ਹਨ ਜੋ ਮੁਰਝਾ ਗਏ ਹਨ। ਜ਼ਿਕਰਯੋਗ ਹੈ ਕਿ ਆਮਿਰ ਖਾਨ ਦੀ ਫਿਲਮ 'ਪੀਕੇ' ਦੇ ਲਈ ਉਨ੍ਹਾਂ ਦਾ ਲਗਭਗ ਨਿਊਡ ਪੋਸਟਰ ਕਾਫੀ ਵਿਵਾਦਾਂ 'ਚ ਰਿਹਾ ਸੀ। ਕੁਝ ਹੀ ਦਿਨਾਂ ਬਾਅਦ ਇਕ ਹੋਰ ਫਿਲਮ ਦਾ ਪੋਸਟਰ ਲਾਂਚ ਹੋਇਆ ਜਿਸ ਦਾ ਨਾਂ 'ਓਕੇ' ਸੀ। 'ਓਕ' ਫਿਲਮ 'ਚ ਇਕ ਮਹਿਲਾ ਕਲਾਕਾਰ ਨੇ ਆਮਿਰ ਦੀ ਤਰ੍ਹਾਂ ਹੀ ਪੋਜ਼ ਦਿੱਤੇ ਸਨ। 'ਫੁੱਦੂ' ਪੰਜਾਬ ਅਤੇ ਦਿੱਲੀ 'ਚ ਮਸ਼ਹੂਰ ਸ਼ਬਦ ਹੈ ਜਿਸ ਦਾ ਮਤਲਬ ਬੇਵਕੂਫ ਮੰਨਿਆ ਜਾਂਦਾ ਹੈ। ਇਹ ਫਿਲਮ ਇਕ 'ਫੁੱਦੂ' ਲੜਕੇ ਦੀ ਕਹਾਣੀ ਹੈ। ਨਵੇਂ ਕਲਾਕਾਰਾਂ ਨੂੰ ਲੈ ਕੇ ਬਣ ਰਹੀ ਇਸ ਫਿਲਮ ਦੇ ਡਾਇਰੈਕਟਰ ਅਨੁਰਾਗ ਬਸੁ ਹਨ।
ਜੇਲ 'ਚੋਂ ਬਾਹਰ ਆਉਂਦੇ ਹੀ ਦਿਖੇਗੀ ਸੰਜੇ ਦੀ ਨਵੀਂ ਲੁੱਕ
NEXT STORY