ਨੋਇਡਾ- ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਦੇ ਸੈਕਟਰ-58 ਥਾਣਾ ਖੇਤਰ ਦੇ ਮਮੂਰਾ ਪਿੰਡ ਦੇ ਇਕ ਮਕਾਨ 'ਚ ਮਹਿਲਾ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮਹਿਲਾ ਲਕਸ਼ਮੀ (27) ਮੂਲ ਰੂਪ ਤੋਂ ਮਹੁਵਾ ਦੀ ਰਹਿਣ ਵਾਲੀ ਸੀ। ਨੋਇਡਾ ਦੇ ਇਸ ਮਕਾਨ 'ਚ ਪਿਛਲੇ 10 ਸਾਲ ਤੋਂ ਕਿਰਾਏ 'ਤੇ ਰਹਿ ਰਹੀ ਸੀ। ਉੱਥੇ ਹੀ ਗੁਆਂਢੀਆਂ ਦਾ ਕਹਿਣਾ ਹੈ ਕਿ ਗ੍ਰਹਿ ਕਲੇਸ਼ ਦੇ ਚੱਲਦੇ ਮਹਿਲਾ ਨੇ ਪਰੇਸ਼ਾਨ ਹੋ ਕੇ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ। ਹਾਲਾਂਕਿ ਮੌਕੇ 'ਤੇ ਪਹੁੰਚ ਕੇ ਨੋਇਡਾ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੈਮਸੰਗ ਦਾ ਵੱਡੀ ਸਕਰੀਨ ਵਾਲਾ ਗਲੈਕਸੀ ਨੋਟ 4 ਅਤੇ ਸਮਾਰਟਵਾਚ ਹੋਈ ਭਾਰਤ 'ਚ ਲਾਂਚ
NEXT STORY