ਪਟਨਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕਰੋੜਾਂ ਰੁਪਏ ਦੇ ਦਵਾਈ ਘੁਟਾਲੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਵੀ ਪੁੱਛ-ਗਿੱਛ ਹੋਣੀ ਚਾਹੀਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦਵਾਈ ਘੁਟਾਲੇ ਦੇ ਸੰਬੰਧ ’ਚ ਉਠਾਏ ਗਏ ਮੁੱਦਿਆਂ ’ਤੇ ਰਾਜ ਦੇ ਮੁੱਖ ਸਕੱਤਰ ਨੇ ਆਪਣੇ ਪੱਤਰ ’ਚ ਸਵੀਕਾਰ ਕੀਤਾ ਹੈ ਕਿ ਕੇਂਦਰੀ ਸਕੱਤਰੇਤ ਦੇ ਅਹੁਦਾ ਅਧਿਕਾਰੀ ਸੰਜੇ ਕੁਮਾਰ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਕੱਤਰ ਸਨ। ਉਨ੍ਹਾਂ ਨੇ ਕਿਹਾ ਕਿ ਮੁੱਖ ਸਕੱਤਰ ਨੇ ਦੱਸਿਆ ਕਿ ਸ਼੍ਰੀ ਸੰਜੇ ਕੁਮਾਰ ਨੂੰ ਬਿਹਾਰ ਡਾਕਟਰੀ ਸੇਵਾਵਾਂ ਅਤੇ ਆਧਾਰਭੂਤ ਸੰਰਚਨਾ ਨਿਗਮ ਲਿਮਟਿਡ (ਬੀ. ਐੱਮ. ਐੱਸ. ਆਈ. ਸੀ. ਐੱਲ.) ਨੇ ਤਕਨੀਕੀ ਮੁਲਾਂਕਣ ਕਮੇਟੀ ਦਾ ਪ੍ਰਧਾਨ ਨਹੀਂ ਸਗੋਂ ਸਿਰਫ ਮੈਂਬਰ ਨਾਮਜ਼ਦ ਕੀਤਾ ਸੀ ਪਰ ਦਵਾਈ ਘੁਟਾਲੇ ਦੀ ਜਾਂਚ ਦੇ ਕ੍ਰਮ ’ਚ ਇਹ ਗੱਲ ਸਾਹਮਣੇ ਆਈ ਕਿ ਕਮੇਟੀ ਦੀ ਕਾਰਵਾਈ ’ਚ ਸ਼੍ਰੀ ਸੰਜੇ ਕੁਮਾਰ ਨੂੰ ਚੇਅਰਮੈਨ ਦੇ ਰੂਪ ’ਚ ਦਿਖਾਇਆ ਗਿਆ ਹੈ।
ਭਾਜਪਾ ਨੇਤਾ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਸ਼੍ਰੀ ਸੰਜੇ ਕੁਮਾਰ ਕਦੋਂ ਅਤੇ ਕਿਸ ਦੇ ਆਦੇਸ਼ ਨਾਲ ਤਕਨੀਕੀ ਕਮੇਟੀ ਦੇ ਚੇਅਰਮੈਨ ਬਣ ਗਏ। ਇਸ ਕਮੇਟੀ ਨੇ 19 ਅਗਸਤ 2013 ਨੂੰ ਦਵਾਈ ਅਤੇ ਯੰਤਰ ਖਰੀਦ ਦਾ ਫੈਸਲਾ ਲਿਆ ਸੀ। ਉਸ ਸਮੇਂ ਸ਼੍ਰੀ ਨਿਤੀਸ਼ ਕੁਮਾਰ ਸਿਹਤ ਮੰਤਰੀ ਦੇ ਵੀ ਅਹੁਦੇ ’ਤੇ ਸਨ। ਉਨ੍ਹਾਂ ਨੇ ਕਿਹਾ ਕਿ ਘੁਟਾਲੇ ਦੇ ਮੁੱਖ ਦੋਸ਼ੀ ਸੰਜੇ ਕੁਮਾਰ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬੇਹੱਦ ਕਰੀਬੀ ਹਨ, ਇਸ ਲਈ ਇਸ ਘੁਟਾਲੇ ਦੇ ਸੰਬੰਧ ’ਚ ਉਨ੍ਹਾਂ ਤੋਂ ਵੀ ਪੁੱਛ-ਗਿੱਛ ਹੋਣੀ ਚਾਹੀਦੀ ਹੈ।
ਹੁਡਹੁਡ ਨਾਲ ਕਿਤੇ ਖੁਸ਼ੀ ਕਿਤੇ ਗਮ
NEXT STORY