ਮਹੋਬਾ- ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ 'ਚ ਕਹਿਰ ਢਾਹੁਣ ਵਾਲੇ ਚਕਰਵਾਤੀ ਤੂਫਾਨ ਹੁਡਹੁਡ ਨੇ ਸੈਕੜਾਂ ਮੀਲ ਦੂਰ ਸੋਕੇ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਉੱਤਰ ਪ੍ਰਦੇਸ਼ 'ਚ ਬੁੰਦੇਲਖੰਡ ਦੇ ਕਿਸਾਨਾਂ ਦੇ ਮੁਰਝਾਏ ਚਿਹਰਿਆਂ 'ਤੇ ਮੁਸਕਾਨ ਭਰ ਦਿੱਤੀ ਹੈ।
ਉੱਤਰ ਪ੍ਰਦੇਸ਼ 'ਚ ਇਸ ਸਾਲ ਔਸਤ ਨਾਲ ਲਗਭਗ ਅੱਧੀ ਬਾਰਿਸ਼ ਹੋਈ ਹੈ ਜਦੋਂਕਿ ਬੁੰਦੇਲਖੰਡ ਦੇ ਜ਼ਿਆਦਾਤਰ ਹਿੱਸੇ ਮਾਨਸੂਨ ਦੀ ਬਾਰਿਸ਼ ਦੀ ਰਾਹ ਤਕਦੇ ਹੀ ਰਹਿ ਗਏ। ਚਕਰਵਾਤੀ ਤੂਫਾਨ ਕਾਰਨ ਪੂਰੇ ਰਾਜ 'ਚ ਸੋਮਵਾਰ ਤੋਂ ਹੋ ਰਹੀ ਬਾਰਿਸ਼ ਨਾਲ ਬੁੰਦੇਲਖੰਡ ਦੇ ਪਥਰੀਲੇ ਖੇਤ ਬਾਰਿਸ਼ ਦੇ ਪਾਣੀ ਨਾਲ ਭਰ ਗਏ ਹਨ। ਰਬੀ ਦੀ ਫਸਲ ਦੀ ਬੁਆਈ ਦਾ ਰਸਤਾ ਖੁਲ੍ਹ ਜਾਣ ਨਾਲ ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਚਮਕਣ ਲੱਗੇ ਹਨ।
ਹੁਡਹੁਡ ਪੀੜਤਾਂ ਦੀ ਮਦਦ ਲਈ ਰਾਹੁਲ ਗਾਂਧੀ ਨੇ ਚੁੱਕਿਆ ਸ਼ਲਾਘਾਯੋਗ ਕਦਮ
NEXT STORY