ਇਸਲਾਮਾਬਾਦ— ਇਕ ਅਖਬਾਰ ਦੀ ਖਬਰ 'ਚ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਨੂੰ ਇਕ ਪ੍ਰਤੀਬੰਧਿਤ ਅੱਤਵਾਦੀ ਗੁੱਟ ਤੋਂ ਜਾਨ ਦਾ ਗੰਭੀਰ ਖਤਰਾ ਹੈ। 'ਡਾਨ' ਅਖਬਾਰ ਦੀ ਖਬਰ 'ਚ ਕਿਹਾ ਗਿਆ ਹੈ ਕਿ ਸਿੰਧ ਦੀ ਸਰਕਾਰ ਨੇ ਕਾਨੂੰਨ ਪਰਿਵਰਤਣ ਏਜੰਸੀਆਂ ਨੂੰ ਜੰਦੁੱਲਾ ਅੱਤਵਾਦੀ ਗੁੱਟ ਤੋਂ ਬਿਲਾਵਲ ਦੀ ਜਾਨ ਦੀ ਸੁਰੱਖਿਆ ਕਰਨ ਲਈ ਸੁਰੱਖਿਆ ਯਕੀਨੀ ਕਰਨ ਅਤੇ ਵਿਸ਼ੇਸ਼ ਕਮਦ ਚੁੱਕਣ ਦਾ ਹੁਕਮ ਦਿੱਤਾ ਹੈ। ਪ੍ਰਾਂਤੀ ਸਰਕਾਰ ਨੇ ਇਕ ਗੁੱਪਤ ਪੱਤਰ 'ਚ ਪੀ.ਪੀ.ਪੀ. ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਤੀਬੰਧਤ ਅੱਤਵਾਦੀ ਗੁੱਟ ਵੱਲੋਂ ਬਣਾਈ ਗਈ ਖੁਫੀਆ ਯੋਜਨਾ ਦਾ ਜ਼ਿਕਰ ਕੀਤਾ ਹੈ। ਇਹ ਪੱਤਰ ਲੀਕ ਹੋ ਗਿਆ। ਪੁੱਤਰ 'ਚ ਹਮਲੇ ਦੀ ਤਰੀਕ, ਸਮਾਂ, ਥਾਂ ਅਤੇ ਤਰੀਕੇ ਬਾਰੇ ਵਿਸਤਾਰ ਨਾਲ ਕੁਝ ਨਹੀਂ ਕਿਹਾ ਗਿਆ ਹੈ। ਬਿਲਾਵਲ 18 ਅਕਤੂਬਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ। 18 ਅਕਤੂਬਰ ਨੂੰ ਹੀ ਸ਼ਹਿਰਾ-ਏ-ਫੈਜ਼ਲ 'ਚ ਦੋਹਰੇ ਬੰਬ ਧਮਾਕਿਆਂ 'ਚ ਉਨ੍ਹਾਂ ਦੀ ਮਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ 'ਤੇ ਹਮਲਾ ਕੀਤਾ ਗਿਆ ਸੀ। ਜੰਦੁੱਲਾ ਪਾਕਿਸਤਾਨ ਦੇ ਬਲੂਚੀਸਤਾਨ ਪ੍ਰਾਂਤ 'ਚ ਮੌਜੂਦ ਇਕ ਇਸਲਾਮਕਿ ਅੱਤਵਾਦੀ ਗੁੱਟ ਹੈ ਅਤੇ ਇਹ ਤਹਿਰੀਕੇ ਤਾਲੀਬਾਨ ਪਾਕਿਸਤਾਨ (ਟੀ.ਟੀ.ਟੀ) ਨਾਲ ਸਬੰਧਤ ਹੈ।
ਪਾਕਿਸਤਾਨੀ ਹਿੰਦੂ ਸੰਗਠਨ ਨੇ ਗੈਰ-ਮੁਸਲਮਾਨਾਂ ਲਈ ਦੋਹਰੇ ਵੋਟ ਅਧਿਕਾਰ ਦੀ ਕੀਤੀ ਮੰਗ
NEXT STORY