ਮਾਨਸਾ-ਜ਼ਿਲੇ 'ਚ ਇਕ ਵਿਅਕਤੀ ਨੇ ਪਿਓ-ਧੀ ਦੇ ਰਿਸ਼ਤੇ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਉਹ ਆਪਣੀ ਧੀ ਦੇ ਸਹੁਰੇ ਘਰ ਜਾ ਕੇ ਉਸ ਨਾਲ ਬਲਾਤਕਾਰ ਕਰਦਾ ਸੀ। ਜਦੋਂ ਉਸ ਦੀ ਧੀ ਨੇ ਆਪਣੇ ਪਤੀ ਨੂੰ ਦੱਸਿਆ ਤਾਂ ਪਤੀ ਨੇ ਸਹੁਰੇ ਦੀ ਕਰਤੂਤ ਦਾ ਪਰਦਾਫਾਸ਼ ਕਰ ਦਿੱਤਾ। ਜਾਣਕਾਰੀ ਮੁਤਾਬਕ ਪੰਜਾਬ ਦੇ ਮਾਨਸਾ ਜ਼ਿਲੇ 'ਚ ਦੋਸ਼ੀ ਪਿਓ ਨਜ਼ਦੀਕੀ ਪਿੰਡ 'ਚ ਰਹਿਣ ਵਾਲੀ ਆਪਣੀ ਵਿਆਹੁਤਾ ਧੀ ਦੇ ਸਹੁਰੇ ਘਰ ਜਾ ਕੇ ਉਸ ਨਾਲ ਬਲਾਤਕਾਰ ਕਰਦਾ ਸੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ।
5-6 ਮਹੀਨਿਆਂ ਤੋਂ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਵਾਰ-ਵਾਰ ਅਜਿਹਾ ਹੋਣ 'ਤੇ ਪੀੜਤਾ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਆਖਰ ਉਸ ਨੇ ਹਿਮੰਤ ਕਰਕੇ ਆਪਣੇ ਪਤੀ ਨੂੰ ਇਸ ਬਾਰੇ ਸਭ ਕੁਝ ਦੱਸ ਦਿੱਤਾ। ਇਸ ਤੋਂ ਬਾਅਦ ਜਵਾਈ ਨੇ ਆਪਣੇ ਸਹੁਰੇ ਦੀ ਕਰਤੂਤ ਦਾ ਪਰਦਾਫਾਸ਼ ਕਰ ਦਿੱਤਾ ਅਤੇ ਉਸ ਨੂੰ ਪੁਲਸ ਦੇ ਸਾਹਮਣੇ ਪੇਸ਼ ਕੀਤਾ ਅਤੇ ਉਸ ਦੇ ਨਾਪਾਕ ਇਰਾਦਿਆਂ ਨੂੰ ਖਤਮ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਰੋਂ ਨਿਕਲੇ ਪੀਰਾਂ ਦੇ ਦਰਸ਼ਨ ਕਰਨ ਪਰ ਕਿਸਮਤ ਨੂੰ ਮਨਜ਼ੂਰ ਨਾ ਹੋਇਆ (ਵੀਡੀਓ)
NEXT STORY