ਅੰਮ੍ਰਿਤਸਰ- ਸੋਮਵਾਰ ਨੂੰ ਕੁਪਵਾੜਾ ’ਚ ਅੱਤਵਾਦੀਆਂ ਵੱਲੋਂ ਮਾਰੇ ਗਏ ਦੇਸ਼ ਦੇ ਜਵਾਨ ਗੁਰਸਾਹਿਬ ਸਿੰਘ ਦੀ ਲਾਸ਼ ਮੰਗਲਵਾਰ ਨੂੰ ਉਸ ਦੇ ਪਿੰਡ ਭਕਨਾ ਕਲਾ ’ਚ ਪਹੁੰਚਾਇਆ ਗਿਆ। ਇਸ ਮੌਕੇ ਸਰਕਾਰੀ ਸਨਮਾਨ ਨਾਲ ਉਸ ਦਾ ਸੰਸਕਾਰ ਕੀਤਾ ਗਿਆ। ਦਰਅਸਲ ਭਾਰਤੀ ਫੌਜ ’ਚ ਤਾਇਨਾਤ ਗੁਰਸਾਹਿਬ ਉਸ ਸਮੇਂ ਸ਼ਹੀਦ ਹੋ ਗਿਆ ਸੀ, ਜਦੋਂ ਭਾਰਤੀ ਫੌਜ ਦੀ ਇਕ ਟੁੱਕੜੀ ਕੁਪਵਾੜਾ ਦੇ ਪਿੰਡ ’ਚ ਤਲਾਸ਼ੀ ਮੁਹਿੰਮ ਲਈ ਗਈ ਸੀ, ਉਦੋਂ ਕੁਝ ਅੱਤਵਾਦੀਆਂ ਨੇ ਫੌਜ ’ਤੇ ਫਾਇਰਿੰਗ ਕਰ ਦਿੱਤੀ ਸੀ। ਇੱਥੇ ਆਏ ਕਈ ਮਸ਼ਹੂਰ ਲੋਕ ਜਿਸ ’ਚ ਫੌਜ ਦੇ ਅਧਿਕਾਰੀ ਵੀ ਸ਼ਾਮਲ ਸਨ, ਉਨ੍ਹਾਂ ਨੇ ਆਪਣੇ ਸ਼ਰਧਾ ਸੁਮਨ ਭੇਟ ਕੀਤੇ। ਸ਼ਹੀਦ ਗੁਰਸਾਹਿਬ ਦੇ ਪਿਤਾ ਜੋ ਖੁਦ ਵੀ ਫੌਜ ਤੋਂ ਰਿਟਾਇਰ ਹਨ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੇਟੇ ’ਤੇ ਮਾਣ ਹੈ। ਸਾਡੇ ਵੱਲੋਂ ਦੇਸ਼ ਦੇ ਇਸ ਬੇਟੇ ਗੁਰਸਾਹਿਬ ਨੂੰ ਸਲਾਮ।
'ਸਾਂਬਰ' ਨੇ 4 ਘੰਟੇ ਸਭ ਨੂੰ ਖੂਬ ਨਾਚ ਨਚਾਇਆ (ਦੇਖੋ ਤਸਵੀਰਾਂ)
NEXT STORY