ਬਰਨਾਲਾ- ਫਿਰੌਤੀ ਲੈ ਕੇ ਟੰਗਾਂ ਤੋੜਣ ਵਾਲੇ ਗਿਰੋਹ ਨੇ ਪੰਜਾਬ ਦੇ ਬਰਨਾਲਾ 'ਚ ਇਕ ਵਾਰ ਫਿਰ ਦਸਤਕ ਦਿੱਤੀ ਹੈ। ਪਿਛਲੇ ਕੁਝ ਮਹੀਨੇ 'ਚ ਕਈ ਲੋਕਾਂ 'ਤੇ ਹਮਲਾ ਕੀਤਾ ਜਾ ਚੁੱਕਾ ਹੈ ਪਰ ਇਨ੍ਹਾਂ ਨੂੰ ਹੁਣ ਤੱਕ ਫੜਿਆ ਨਹੀਂ ਜਾ ਸਕਿਆ ਹੈ।
ਬੁੱਧਵਾਰ ਨੂੰ ਵੀ ਸਵੇਰੇ ਸਬਜ਼ੀ ਲੈਣ ਗਏ ਬਰਨਾਲਾ ਵਾਸੀ ਪੰਕਜ ਕੁਮਾਰ 'ਤੇ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਸਿਵਿਲ ਹਸਪਤਾਲ ਤੋਂ ਬਰਨਾਲਾ ਦੇ ਇਕ ਹੱਡੀ ਰੋਗ ਮਾਹਿਰ ਕੋਲ ਲਿਜਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਡੀ. ਐੱਮ. ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਬਰਨਾਲਾ 'ਚ ਕਈ ਮਹੀਨੇ ਤੋਂ ਅਜਿਹਾ ਗਿਰੋਹ ਸਰਗਰਮ ਹੈ ਜੋ ਫਿਰੌਤੀ ਲੈ ਕੇ ਲੋਕਾਂ 'ਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਦੀਆਂ ਟੰਗਾਂ 'ਤੇ ਹਮਲਾ ਕਰਦਾ ਹੈ।
ਕੁਝ ਮਹੀਨੇ ਪਹਿਲਾਂ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਿਲਦਾਰ ਖਾਨ ਦੀਆਂ ਟੰਗਾਂ ਤੋੜ ਦਿੱਤੀਆਂ ਗਈਆਂ ਸਨ। ਉਹ ਹੁਣ ਤੱਕ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਏ ਹਨ। ਇਸ ਤੋਂ ਬਾਅਦ ਸਾਬਕਾ ਅਕਾਲੀ ਕੌਂਸਲਰ ਜੱਗਾ ਸਿੰਘ ਦੇ ਸਕੇ ਭਰਾ ਮਲਕੀਤ ਸਿੰਘ ਠੇਕੇਦਾਰ ਦੀਆਂ ਟੰਗਾਂ ਤੋੜ ਦਿੱਤੀਆਂ ਗਈਆਂ ਸਨ। ਇਸੇ ਦੌਰਾਨ ਰਾਜ ਦੇ ਆਰ. ਟੀ. ਆਈ ਐਕਟੀਵਿਸਟ ਤਰਸੇਮ ਲਾਲ ਜਿੰਦਲ ਬਰਨਾਲਾ ਦੇ ਘਰ 'ਤੇ ਹਮਲਾ ਹੋਇਆ। ਇਸ ਤੋਂ ਬਾਅਦ ਰਸਤੇ 'ਚ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ਦੀਆਂ ਟੰਗਾਂ ਤੋੜ ਦਿੱਤੀਆਂ ਗਈਆਂ। ਉਨ੍ਹਾਂ ਦਾ ਇਲਾਜ ਡੀ. ਐੱਮ. ਸੀ. ਲੁਧਿਆਣਾ 'ਚ ਹੋ ਰਿਹਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਐੱਸ. ਐੱਸ. ਪੀ ਬਰਨਾਲਾ ਉਪਿੰਦਰਜੀਤ ਸਿੰਘ ਘੁੰਮਨ ਨੇ ਇਕ ਗਾਰਡ ਵੀ ਤਾਇਨਾਤ ਕੀਤਾ ਹੈ।
ਉੱਥੇ ਹੀ ਅਕਾਲ ਕੌਂਸਲਰ ਤੇ ਸਮਾਜਸੇਵੀ ਹੇਮਰਾਜ ਗਰਗ ਵੀ ਅਜਿਹੀ ਹੀ ਘਟਨਾ ਦੇ ਸ਼ਿਕਾਰ ਹੋ ਗਏ ਸਨ। ਬੁੱਧਵਾਰ ਨੂੰ ਵੀ ਹਮਲਾਵਰਾਂ ਨੇ ਅਜਿਹੀ ਹੀ ਇਕ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਇੰਚਾਰਜ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਸ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਕਾਫੀ ਗੰਭੀਰ ਹੈ। ਛੇਤੀ ਹੀ ਅਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।
ਭੇਦਭਰੀ ਹਾਲਤ 'ਚ ਫੌਜ 'ਚ ਛੁੱਟੀ 'ਤੇ ਜਵਾਨ ਦੀ ਮੌਤ
NEXT STORY