ਅੰਮ੍ਰਿਤਸਰ-ਭਾਜਪਾ ਆਗੂ ਅਤੇ ਸਾਬਕਾ ਸੰਸਦੀ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਹਰਿਆਣਾ 'ਚ ਅਕਾਲੀ ਦਲ 'ਤੇ ਤਾਬੜ-ਤੋੜ ਸਿਆਸੀ ਵਾਰ ਕੀਤੇ ਹਨ, ਉਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਨੂੰ ਪਾਰਟੀ ਕੋਈ ਵੱਡੀ ਜ਼ਿੰਮੇਵਾਰੀ ਫਿਰ ਤੋਂ ਸੌਂਪ ਸਕਦੀ ਹੈ। ਇਸ ਦੇ ਸੰਕੇਤ ਸਿੱਧੂ ਨੇ ਵੀ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਆਪਣਾ ਟੀ. ਵੀ. ਕੈਰੀਅਰ ਛੱਡ ਸਕਦੇ ਹਨ। ਸਿੱਧੂ ਨੇ ਕਿਹਾ ਕਿ ਸੰਸਦੀ ਮੈਂਬਰ ਦੇ ਤੌਰ 'ਤੇ ਉਹ ਸਾਢੇ 9 ਸਾਲ ਆਪਣੇ ਕੈਰੀਅਰ ਤੋਂ ਦੂਰ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ 'ਚ ਸੰਸਦੀ ਮੈਂਬਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਸਥਿਤ ਆਪਣਾ ਘਰ ਛੱਡ ਦਿੱਤਾ ਸੀ ਅਤੇ ਹਮੇਸ਼ਾ ਅੰਮ੍ਰਿਤਸਰ ਦੇ ਵਿਕਾਸ ਲਈ ਕੰਮ ਕੀਤਾ।
ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਹੀ ਉਹ ਅਕਾਲੀ ਦਲ ਨਾਲ ਉਲਝੇ ਸਨ। ਅਕਾਲੀ ਦਲ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਇਕ ਪਵਿੱਤਰ ਸਿਆਸੀ ਪਾਰਟੀ ਹੈ ਪਰ ਹੁਣ ਕੁਝ ਲੋਕਾਂ ਨੇ ਇਸ ਨੂੰ ਆਪਣੀ ਜਾਇਦਾਦ ਬਣਾ ਲਿਆ ਹੈ, ਜੋ ਕਿ ਸਹੀ ਨਹੀਂ ਹੈ। ਇਸ ਦੇ ਨਾਲ ਹੀ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਅਸਤੀਫਾ ਦੇਣ ਦੀ ਅਫਵਾਹ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਦਾ ਫੈਸਲਾ ਉਹ ਖੁਦ ਹੀ ਕਰੇਗੀ।
ਤਿਆਰ ਰਹੋ, ਵਧਣ ਵਾਲਾ ਹੈ ਟੈਕਸ ਦਾ ਬੋਝ!
NEXT STORY