ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਹਾਲੀਵੁੱਡ ਅਭਿਨੇਤਰੀ ਏਂਜਲੀਨਾ ਜੋਲੀ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਹੋਇਆ ਭਵਿੱਖ 'ਚ ਫਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦੀ ਹੈ। 39 ਸਾਲਾ ਜੋਲੀ ਨੇ ਸਾਲ 2011 'ਚ 'ਇਨ ਲੈਂਡ ਆਫ ਬਲੱਡ ਐਂਡ ਹਨੀ' ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਹੁਮਾ ਉਸ ਤੋਂ ਬਹੁਤ ਹੀ ਪ੍ਰਭਾਵਿਤ ਹੋਈ ਹੈ। ਹੁਮਾ ਨੇ ਕਿਹਾ, ''ਇਸ ਸਮੇਂ ਸ਼ਾਇਦ ਮੈਂ ਫਿਲਮ ਦਾ ਨਿਰਦੇਸ਼ਨ ਨਹੀਂ ਕਰ ਸਕਦੀ। ਸ਼ਾਇਦ ਮੈਂ 55 ਸਾਲ ਦੀ ਉਮਰ 'ਚ ਨਿਰਦੇਸ਼ਨ ਕਰਾਂਗੀ। ਮੈਂ ਜੋਲੀ ਦੇ ਰਸਤੇ 'ਤੇ ਚਲਾਂਗੀ। ਆਪਣੇ ਭਰਾ ਅਤੇ ਅਭਿਨੇਤਾ ਸਾਕਿਬ ਸਲੀਮ ਦੇ ਨਾਲ ਸਹਿ-ਨਿਰਦੇਸ਼ਨ ਦੇ ਸਵਾਲ 'ਤੇ ਹੁਮਾ ਨੇ ਕਿਹਾ,''ਮੇਰੇ ਭਰਾ ਨਾਲ ਸਹਿ-ਨਿਰਦੇਸ਼ਨ ਸੰਭਵ ਨਹੀਂ ਹੈ। ਸਾਡੇ ਵਿਚਾਰ ਇਕ ਦਮ ਵੱਖਰੇ ਹਨ। ਸ਼ਾਇਦ ਹੀ ਅਸੀਂ ਦੋਵੇਂ ਇੱਕਠੇ ਫਿਲਮ 'ਚ ਅਭਿਨੈ ਕਰੀਏ।'' ਹੁਮਾ ਇਸ ਸਮੇਂ 'ਬਦਲਾਪੁਰ' ਫਿਲਮ 'ਚ ਕੰਮ ਕਰ ਰਹੀ ਹੈ। ਇਹ ਫਿਲਮ ਅਗਲੇ ਸਾਲ ਫਰਵਰੀ 'ਚ ਰਿਲੀਜ਼ ਹੋਵੇਗੀ।
ਤਸਵੀਰਾਂ 'ਚ ਦੇਖੋ ਅਦਾਕਾਰਾਂ ਦਾ ਸੈਕਸੀ ਪੋਲ ਡਾਂਸ
NEXT STORY