ਲੁਧਿਆਣਾ (ਧੀਮਾਨ)– ਭਾਰਤ ਸਰਕਾਰ ਦੇ 'ਮੇਕ ਇਨ ਇੰਡੀਆ' ਦੀ ਸਫਲਤਾ ਦੇ ਦਾਅਵਿਆਂ ਦੇ ਵਿਚਕਾਰ ਚੀਨ ਤੋਂ ਦਰਾਮਦ ਦੇ ਅੰਕੜਿਆਂ ’ਚ ਲਗਾਤਾਰ ਵਾਧਾ ਹੋਣਾ ਹੈਰਾਨੀ ਦੀ ਗੱਲ ਹੈ। ਸਾਲ 2021-22 ਵਿਚ 7 ਲੱਖ 5 ਹਜ਼ਾਰ ਕਰੋੜ ਦੀ ਦਰਾਮਦ 2022-23 ’ਚ ਵਧ ਕੇ 7 ਲੱਖ 91 ਹਜ਼ਾਰ ਕਰੋੜ ਅਤੇ 2023-24 ’ਚ 8 ਲੱਖ 43 ਹਜ਼ਾਰ ਕਰੋੜ ’ਤੇ ਪੁੱਜ ਗਈ।
ਇਹ ਵਾਧਾ ਮੌਜੂਦਾ ਵਿੱਤੀ ਸਾਲ ਦੇ ਅਪ੍ਰੈਲ ਮਹੀਨੇ ਵਿਚ ਵੀ 6 ਫੀਸਦੀ ਵਧਿਆ ਹੈ, ਜਿਥੇ ਪਿਛਲੇ ਵਿੱਤੀ ਸਾਲ ’ਚ ਭਾਰਤ ਦੇ ਕੁੱਲ ਦਰਾਮਦ ’ਚ 3 ਫੀਸਦੀ ਦੀ ਕਮੀ ਆਈ ਹੈ, ਉਥੇ ਚੀਨ ਤੋਂ ਦਰਾਮਦ ’ਚ 7 ਫੀਸਦੀ ਦਾ ਵਾਧਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਉਹ ਸਰਕਾਰ ਦੇਸ਼ ਦੇ ਉਦਯੋਗਾਂ ਨੂੰ ਲੈ ਕੇ ਚਿੰਤਤ ਨਹੀਂ ਹੈ।
ਆਲ ਇੰਡਸਟਰੀਜ਼ ਐਂਡ ਟਰੇਡ ਫੋਰਮ ਦੇ ਰਾਸ਼ਟਰੀ ਪ੍ਰਧਾਨ ਬਦੀਸ਼ ਜਿੰਦਲ ਨੇ ਦੱਸਿਆ ਕਿ ਚੀਨ ਤੋਂ ਦਰਾਮਦ ਦਾ ਸਿੱਧਾ ਅਸਰ ਭਾਰਤ ਦੇ ਕਰੋੜਾਂ ਉਦਯੋਗਾਂ ’ਤੇ ਪੈਂਦਾ ਹੈ, ਜੋ ਉਤਪਾਦ ਭਾਰਤ ’ਚ ਬਣ ਸਕਦੇ ਹਨ ਉਹ ਘੱਟ ਕੀਮਤ ਦੇ ਲਾਲਚ ’ਚ ਚੀਨ ਤੋਂ ਦਰਾਮਦ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਦਰਾਮਦ ਕਰਨ ਲਈ ਦਰਾਮਦਕਾਰਾਂ ਵੱਲੋਂ ਅੰਡਰ ਬਿਲਿੰਗ ਤੋਂ ਲੈ ਕੇ ਹਵਾਲਾ ਤੱਕ ਦੇ ਸਾਰੇ ਘਪਲੇ ਕੀਤੇ ਜਾ ਰਹੇ ਹਨ। ਇਸ ਦਰਾਮਦ ਕਾਰਨ ਭਾਰਤ ਦਾ ਗਾਰਮੈਂਟ, ਇਲੈਕਟ੍ਰਾਨਿਕ, ਬਾਈਸਾਈਕਲ, ਮਸ਼ੀਨ ਟੂਲ ਅਤੇ ਪਲਾਸਟਿਕ ਉਦਯੋਗ ਮੁਸ਼ਕਲ ਦੌਰ ’ਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਕੈਨੇਡਾ ਪਹੁੰਚ ਕੇ ਇਕ ਹੋਰ ਨੂੰਹ ਨੇ ਚੜ੍ਹਾਇਆ ਚੰਨ, ਸਹੁਰਿਆਂ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ
ਹਾਲਾਤ ਇਹ ਹਨ ਕਿ ਦੁਨੀਆਂ ’ਚ ਸਭ ਤੋਂ ਜ਼ਿਆਦਾ ਚਾਹ ਅਤੇ ਕਾਫੀ ਬਰਾਮਦ ਕਰਨ ਵਾਲਾ ਭਾਰਤ ਹੁਣ ਚੀਨ ਤੋਂ 705 ਕਰੋੜ ਦੀ ਚਾਹ ਅਤੇ ਕਾਫੀ ਦਰਾਮਦ ਕਰ ਰਿਹਾ ਸੀ, ਜਦਕਿ ਇਸ ਤੋਂ ਪਿਛਲੇ ਸਾਲ ’ਚ ਇਹ ਅੰਕੜਾ 75 ਕਰੋੜ ਦਾ ਸੀ। ਰੰਗਾਂ ਅਤੇ ਡਾਈਜ਼ ਦੀ ਦਰਾਮਦ 7770 ਕਰੋੜ, ਇਤਰ ਅਤੇ ਪ੍ਰਸਾਧਨ ਦੀ ਦਰਾਮਦ 3360 ਕਰੋੜ, ਪਲਾਸਟਿਕ ਦੇ ਉਤਪਾਦਾਂ ਦੀ ਦਰਾਮਦ 46,923 ਕਰੋੜ, ਕੱਪੜੇ ਧਾਗੇ ਅਤੇ ਗਾਰਮੈਂਟ ਦੀ ਦਰਾਮਦ 30,424 ਕਰੋੜ ਅਤੇ ਸ਼ੀਸ਼ੇ ਦੀ ਦਰਾਮਦ 19 ਫੀਸਦੀ ਵਧ ਕੇ 8,600 ਕਰੋੜ ਪਾਰ ਕਰ ਚੁੱਕੀ ਹੈ।
ਇਸੇ ਤਰ੍ਹਾਂ ਭਾਰਤ ’ਚ ਚੀਨ ਤੋਂ ਸਟੀਲ ਦੀ ਦਰਾਮਦ 16,246 ਕਰੋੜ ਤੋਂ ਵਧ ਕੇ 22,034 ਕਰੋੜ, ਕਾਪਰ ਦੀ ਦਰਾਮਦ 2,642 ਕਰੋੜ ਤੋਂ 3,265 ਕਰੋੜ, ਅਲੁਮੀਨੀਅਮ ਦੇ ਉਤਪਾਦ 11,204 ਕਰੋੜ ਤੋਂ 12,202 ਕਰੋੜ, ਕਟਲਰੀ ਦੀ ਦਰਾਮਦ 3,960 ਕਰੋੜ ਤੋਂ 4,590 ਕਰੋੜ ਅਤੇ ਇਲੈਕਟ੍ਰਾਨਿਕ ਅਤੇ ਮਸ਼ੀਨਰੀ ਦੀ ਦਰਾਮਦ ’ਚ 40,000 ਕਰੋੜ ਦਾ ਵਾਧਾ ਹੋਇਆ ਅਤੇ ਹੁਣ ਇਹ ਦਰਾਮਦ 2,59,689 ਕਰੋੜ ’ਤੇ ਪੁੱਜ ਗਈ ਹੈ। ਸਰਕਾਰ ਵੱਲੋਂ ਇਕ ਦਰਜਨ ਤੋਂ ਵੀ ਜ਼ਿਆਦਾ ਯੋਜਨਾਵਾਂ ਬਣਾਉਣ ਦੇ ਬਾਵਜੂਦ ਚੀਨ ਤੋਂ ਖਿਡੌਣਿਆਂ ਦਾ ਆਯਾਤ 11 ਫੀਸਦੀ ਵਧ ਕੇ 2142 ਕਰੋੜ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਦੁਬਈ ਦੀ ਜੇਲ੍ਹ ਵਿੱਚ ਫਸੇ 17 ਨੌਜਵਾਨਾਂ ਦੇ ਮਾਪਿਆਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਲਗਾਈ ਮਦਦ ਦੀ ਗੁਹਾਰ
ਜਿੰਦਲ ਦੇ ਅਨੁਸਾਰ ਇਨ੍ਹਾਂ ’ਚੋਂ ਜ਼ਿਆਦਾਤਰ ਉਤਪਾਦ ਦੇਸ਼ ਦੇ ਐੱਮ.ਐੱਸ.ਐੱਮ.ਈ. ਉਦਯੋਗ ਆਸਾਨੀ ਨਾਲ ਬਣਾ ਸਕਦੇ ਹਨ ਪਰ ਸਸਤੇ ਬੈਂਕ ਲੋਨ ਅਤੇ ਟੈਕਨਾਲੋਜੀ ਕਾਰਨ ਚੀਨ ਤੋਂ ਆਉਣ ਵਾਲੇ ਉਤਪਾਦ ਭਾਰਤ ਵਿਚ ਬਣੇ ਉਤਪਾਦਾਂ ਤੋਂ ਕੁਝ ਸਸਤੇ ਹੁੰਦੇ ਹਨ। ਇਸੇ ਕਾਰਨ ਦੇਸ਼ ਦੇ ਦਰਾਮਦਕਾਰਾਂ ਨੂੰ ਇਨ੍ਹਾਂ ਨੂੰ ਦਰਾਮਦ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸਰਕਾਰ ਵੀ ਦਰਾਮਦ ਟੈਕਸ ਦੇ ਲਾਲਚ ’ਚ ਇਸ ਸਾਰੇ ਖੇਲ ਨੂੰ ਅੱਖਾਂ ਬੰਦ ਕਰ ਕੇ ਦੇਖ ਰਹੀ ਹੈ।
ਚੀਨ ਦੀ ਦਰਾਮਦ ਜਿਥੇ ਦੇਸ਼ ਦੇ ਕਾਰੋਬਾਰ ਨੂੰ ਬੰਦ ਕਰਵਾ ਰਹੀ ਹੈ, ਉਥੇ ਦੇਸ਼ ’ਚ ਇਸ ਤੋਂ ਬੋਗਸ ਬਿਲਿੰਗ ਦਾ ਧੰਦਾ ਵੀ ਖੂਬ ਫਲਫੁੱਲ ਰਿਹਾ ਹੈ। ਇਸ ਲਈ ਸਰਕਾਰ ਨੂੰ ਜੇਕਰ ਦੇਸ਼ ਦੇ 8 ਕਰੋੜ ਐੱਮ.ਐੱਸ.ਐੱਮ.ਈ. ਉਦਯੋਗਾਂ ਨੂੰ ਬਚਾਉਣਾ ਹੈ, ਤਾਂ ਦੇਸ਼ ’ਚ ਚੀਨ ਤੋਂ ਹੋ ਰਹੇ ਗੈਰ-ਜ਼ਰੂਰੀ ਆਯਾਤ ’ਤੇ ਲਾਗਾਮ ਲੱਗਣੀ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੇਦਾਂਤਾ ਗਰੁੱਪ ਨੂੰ ਫਿਰ ਮਿਲ ਸਕਦੀ ਹੈ ਜਾਂਬੀਆ ’ਚ ਕਾਪਰ ਦੀ ਖਾਨ
NEXT STORY