ਪਟਿਆਲਾ- ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਟਾਰ ਹਾਰਡੀ ਸੰਧੂ ਆਪਣੇ ਇਕ ਨਵੇ ਸੋਲੋਅ ਟਰੈਕ 'ਜੋਕਰ' ਨਾਲ ਵਾਪਸ ਆ ਗਿਆ ਹੈ, ਜਿਸ ਦਾ ਮਿਊਜ਼ਿਕ ਅਤੇ ਵੀਡੀਓ ਸ਼ੁੱਕਰਵਾਰ ਨੂੰ ਰਿਲੀਜ਼ ਕੀਤੀ ਗਈ। ਇਸ ਸੋਲੋ ਟਰੈਕ ਜੋਕਰ ਨੂੰ ਟੀ-ਸੀਰੀਜ਼ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦਾ ਮਿਊਜ਼ਿਕ ਬੀ ਪਰਾਕ ਅਤੇ ਬੋਲ ਜਾਨੀ ਵਲੋਂ ਲਿਖੇ ਗਏ ਹਨ।
ਹਾਰਡੀ ਸੰਧੂ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਸ ਦਾ ਇਹ ਗੀਤ ਵੱਖਰਾ ਹੈ ਅਤੇ ਹਰ ਤਰ੍ਹਾਂ ਦੇ ਸੰਗੀਤ ਪ੍ਰੇਮੀਆਂ ਨੂੰ ਆਕਰਸ਼ਿਤ ਕਰੇਗਾ। ਹਾਰਡੀ ਸੰਧੂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਚੰਗਾ ਸੰਗੀਤ ਦੇਣਾ ਨਾ ਸਿਰਫ ਉਸ ਦਾ ਫਰਜ਼ ਹੈ, ਬਲਕਿ ਇਹ ਉਸ ਦਾ ਧਰਮ ਵੀ ਬਣ ਗਿਆ ਹੈ। ਇਸ ਦਾ ਕਾਰਨ ਹੈ ਕਿ ਸਾਰੀ ਟੀਮ ਨੇ ਇਕ ਵਿਲੱਖਣ ਥੀਮ 'ਤੇ ਟਰੈਕ ਬਣਾਉਣ ਲਈ ਧਿਆਨ ਕੇਂਦਰਿਤ ਕੀਤਾ ਅਤੇ ਹਰ ਇਕ ਪਹਿਲੂ ਨੂੰ ਜਿਵੇਂ ਕਿ ਗਾਣਾ, ਵੀਡੀਓ ਅਤੇ ਬੋਲ ਨੂੰ ਧਿਆਨ ਵਿਚ ਰੱਖਿਆ ਗਿਆ।
ਇਸ ਮੌਕੇ ਹਾਰਡੀ ਸੰਧੂ ਨਾਲ ਸੰਗੀਤਕਾਰ ਅਤੇ ਕੰਪੋਜ਼ਰ ਬੀ ਪਰਾਕ, ਗੀਤਕਾਰ ਜਾਨੀ, ਡਾਇਰੈਕਟਰਜ਼ ਅਰਵਿੰਦਰ ਖੈਰਾ ਅਤੇ ਨਵਜੀਤ ਬੁੱਟਰ, ਡੀ. ਓ. ਪੀ. ਵਿਕੀ, ਸਹਾਇਕ ਡਾਇਰੈਕਟਰ ਹਰਮਨ ਬੁੱਟਰ, ਐਡੀਟਰ ਸਰਬਜੀਤ ਸੋਹਲ, ਸਹਾਇਕ ਡਾਇਰੈਕਟਰਜ਼ ਅਤੇ ਕੋਆਰਡੀਨੇਟਰਜ਼ ਇਨ ਸਿਆਨ ਅਤੇ ਵਰਿੰਦਰਪਾਲ ਬੈਂਸ ਵੀ ਮੌਜੂਦ ਸਨ।
ਦੇਖੋ ਸੈਕਸ ਟੇਪ ਰਾਹੀਂ ਫੇਮਸ ਹੋਈ ਕੈਮਰੂਨ ਡਿਆਜ਼ ਦੀਆਂ ਅਣਦੇਖੀਆਂ ਤਸਵੀਰਾਂ
NEXT STORY