ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਲੋਕ ਤੇ ਪ੍ਰਲੋਕ ਸੁੱਖ ਭਰਿਆ ਰਹੇ ਤਾਂ ਪੂਰੇ ਦਿਨ ਵਿਚ ਘੱਟੋ-ਘੱਟ ਪੁੰਨ ਦੇ 2 ਕੰਮ ਜ਼ਰੂਰ ਕਰੋ ਕਿਉਂਕਿ ਜ਼ਿੰਦਗੀ ਵਿਚ ਚੰਗੀ ਔਲਾਦ, ਸੁੱਖ, ਜਾਇਦਾਦ ਤੇ ਸਫਲਤਾ ਪੁੰਨ ਨਾਲ ਮਿਲਦੀ ਹੈ। ਜ਼ਿੰਦਗੀ ਵਿਚ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਨਾ ਆਉਣ, ਇਹ ਕਿਵੇਂ ਹੋ ਸਕਦਾ ਹੈ। ਹਫਤੇ ਵਿਚ ਇਕ ਦਿਨ ਐਤਵਾਰ ਦਾ ਵੀ ਤਾਂ ਆਏਗਾ ਨਾ। ਕੁਦਰਤ ਦਾ ਨਿਯਮ ਹੀ ਅਜਿਹਾ ਹੈ ਕਿ ਜ਼ਿੰਦਗੀ ਵਿਚ ਜਿੰਨਾ ਸੁੱਖ-ਦੁੱਖ ਮਿਲਣਾ ਹੈ, ਉਹ ਮਿਲੇਗਾ ਹੀ। ਮਿਲੇਗਾ ਵੀ ਕਿਉਂ ਨਹੀਂ, ਟੈਂਡਰ ਵਿਚ ਜੋ ਭਰੋਗੇ, ਉਹੀ ਤਾਂ ਖੁੱਲ੍ਹੇਗਾ। ਮਿੱਠੇ ਦੇ ਨਾਲ ਨਮਕੀਨ ਜ਼ਰੂਰੀ ਹੈ ਤਾਂ ਸੁੱਖ ਦੇ ਨਾਲ ਦੁੱਖ ਦਾ ਹੋਣਾ ਵੀ ਲਾਜ਼ਮੀ ਹੈ। ਦੁੱਖ ਬੜੇ ਕੰਮ ਦੀ ਚੀਜ਼ ਹੈ। ਜ਼ਿੰਦਗੀ ਵਿਚ ਜੇ ਦੁੱਖ ਨਾ ਹੋਵੇ ਤਾਂ ਕੋਈ ਰੱਬ ਨੂੰ ਯਾਦ ਹੀ ਨਾ ਕਰੇ। ਦੁਨੀਆ ਵਿਚ ਰਹਿੰਦਿਆਂ 2 ਚੀਜ਼ਾਂ ਕਦੇ ਨਾ ਭੁੱਲੋ। ਨਾ ਭੁੱਲਣ ਵਾਲੀ ਚੀਜ਼ ਇਕ ਤਾਂ ਰੱਬ ਹੈ ਅਤੇ ਦੂਜੀ ਆਪਣੀ ਮੌਤ। ਭੁੱਲਣ ਵਾਲੀਆਂ 2 ਗੱਲਾਂ ਵਿਚ ਇਕ ਹੈ ਕਿ ਤੁਸੀਂ ਕਿਸੇ ਦਾ ਭਲਾ ਕੀਤਾ ਤਾਂ ਉਸ ਨੂੰ ਤੁਰੰਤ ਭੁੱਲ ਜਾਵੋ ਅਤੇ ਦੂਜੀ ਕਿਸੇ ਨੇ ਤੁਹਾਡੇ ਨਾਲ ਜੇ ਕਦੇ ਕੁਝ ਮਾੜਾ ਵੀ ਕਰ ਦਿੱਤਾ ਤਾਂ ਉਸ ਨੂੰ ਤੁਰੰਤ ਭੁੱਲ ਜਾਵੋ। ਬਸ ਦੁਨੀਆ ਵਿਚ ਇਹ 2 ਗੱਲਾਂ ਯਾਦ ਰੱਖਣ ਤੇ ਭੁੱਲ ਜਾਣ ਵਾਲੀਆਂ ਹਨ।
ਮਹਾਲਕਸ਼ਮੀ ਦੇ 8 ਦੈਵੀ ਸਰੂਪ
NEXT STORY