ਨਵੀਂ ਦਿੱਲੀ-ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਟੀ. ਵੀ. ਸ਼ੋਅ 'ਸੱਤਿਆਮੇਵ ਜਯਤੇ' 'ਚ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਛੇੜਿਆ ਜਾਂਦਾ ਹੈ ਅਤੇ ਇਹ ਮੁੱਦੇ ਬਹੁਤ ਹੀ ਗੰਭੀਰ ਅਤੇ ਭਾਵਨਾਤਮਕ ਹੁੰਦੇ ਹਨ, ਜੋ ਇਨਸਾਨ ਦੀ ਨਸ-ਨਸ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਇਸੇ ਲਈ ਆਮਿਰ ਖਾਨ ਦਾ ਕਹਿਣਾ ਹੈ ਕਿ 'ਸੱਤਿਆਮੇਵ ਜਯਤੇ' ਦੌਰਾਨ ਉਹ ਭਾਵਨਾਤਮਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਗਏ ਹਨ।
ਇਸ ਵਾਰ ਆਮਿਰ ਖਾਨ ਦਾ ਸ਼ੋਅ ਭਿਆਨਕ ਬੀਮਾਰੀ ਟੀਵੀ 'ਤੇ ਆਧਾਰਿਤ ਸੀ। ਆਮਿਰ ਨੇ ਦੱਸਿਆ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਇਹ ਸ਼ੋਅ ਕਦੇ ਵੀ ਬੰਦ ਨਾ ਕਰਨ, ਪਰ ਆਮਿਰ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਇਸ ਸ਼ੋਅ ਦੌਰਾਨ ਉਹ ਅਜਿਹੇ ਲੋਕਾਂ ਨੂੰ ਮਿਲੇ ਹਨ, ਜਿਨ੍ਹਾਂ ਨਾਲ ਮਿਲਣ ਤੋਂ ਬਾਅਦ ਉਹ ਭਾਵਨਾਤਮਕ ਤੌਰ 'ਤੇ ਟੁਟੱ ਗਏ ਹਨ, ਇਸ ਲਈ ਪਲੀਜ਼ ਉਨ੍ਹਾਂ ਨੂੰ ਸੰਭਲਣ ਲਈ ਲੋਕ ਸਮਾਂ ਦੇਣ।
ਆਮਿਰ ਨੇ ਦੱਸਿਆ ਕਿ ਸ਼ੋਅ ਲਈ ਵੱਖ-ਵੱਖ ਵਿਸ਼ਿਆਂ 'ਤੇ ਰਿਸਰਚ ਕਰਨ ਦੌਰਾਨ ਉਹ ਕਈ ਵਾਰ ਅਜਿਹੇ ਲੋਕਾਂ ਨਾਲ ਮਿਲੇ ਹਨ, ਜਿਨ੍ਹਾਂ ਬਾਰੇ ਸੋਚ ਕੇ ਹੀ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਲਾਈਵ ਸ਼ੋਅ 'ਮੁਮਕਿਨ' ਦੌਰਾਨ ਰੋਂਦੇ ਹੋਏ ਆਮਿਰ ਨੇ ਕਿਹਾ ਕਿ ਉਹ ਇਮੋਸ਼ਨਲੀ ਟੁੱਟ ਚੁੱਕੇ ਹਨ ਅਤੇ ਉਨ੍ਹਾਂ ਨੂੰ ਸੰਭਲਣ ਲਈ ਥੋੜਾ ਸਮਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਕੁਝ ਸਮੇਂ ਬਾਅਦ ਜ਼ਰੂਰ ਵਾਪਸ ਆਵੇਗੀ ਅਤੇ 'ਸੱਤਿਆਮੇਵ ਜਯਤੇ' ਸ਼ੋਅ ਕਦੇ ਬੰਦ ਨਹੀਂ ਹੋਵੇਗਾ।
ਇਹ ਕਹਿੰਦੇ ਹੋਏ ਆਮਿਰ ਖਾਨ ਆਪਣੇ ਲਾਈਵ ਸ਼ੋਅ 'ਮੁਮਕਿਨ' ਦੌਰਾਨ ਰੋ ਪਏ। ਸ਼ੋਅ ਦੌਰਾਨ ਆਮਿਰ ਨੇ ਆਪਣੇ ਤਜ਼ਰਬੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਜਦੋਂ ਵੀ ਕਿਤੇ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਇਹ ਸ਼ੋਅ ਕਦੇ ਬੰਦ ਨਾ ਕਰਨ। ਆਮਿਰ ਦਾ ਕਹਿਣਾ ਹੈ ਕਿ ਉਹ ਇਸ ਸ਼ੋਅ ਨੂੰ ਕਦੇ ਬੰਦ ਨਹੀਂ ਹੋਣ ਦੇਣਗੇ ਪਰ ਉਨ੍ਹਾਂ ਨੂੰ ਕੁਝ ਸਮਾਂ ਚਾਹੀਦਾ ਹੈ।
ਹਿੰਦੂ ਵਿਆਹ ਕਾਨੂੰਨ 'ਚ ਬਦਲਾਅ ਦੀ ਮੰਗ
NEXT STORY