ਕਾਰਗਿਲ- ਲੱਦਾਖ ਦੇ ਕਾਰਗਿਲ ਜ਼ਿਲ੍ਹੇ 'ਚ ਗੁਮਰੀ ਕੋਲ ਬੁੱਧਵਾਰ ਨੂੰ ਇਕ ਯਾਤਰੀ ਵਾਹਨ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਿਆ, ਜਿਸ ਨਾਲ ਉਸ 'ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ ਕਰੀਬ 5.45 ਵਜੇ ਹੋਇਆ, ਜਦੋਂ ਟੈਂਪੂ ਟਰੈਵਲਰ ਦ੍ਰਾਸ ਤੋਂ ਸ਼੍ਰੀਨਗਰ ਜਾ ਰਿਹਾ ਸੀ।
ਹਾਦਸੇ ਦੇ ਤੁਰੰਤ ਬਾਅਦ ਪੁਲਸ, ਫ਼ੌਜ ਅਤੇ ਸਥਾਨਕ ਵਲੰਟੀਅਰਾਂ ਵਲੋਂ ਇਕ ਸੰਯੁਕਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ 2 ਲੋਕ ਮੌਕੇ 'ਤੇ ਹੀ ਮ੍ਰਿਤਕ ਮਿਲੇ ਅਤੇ 15 ਹੋਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ 'ਚੋਂ 8 ਦੀ ਹਾਲਤ ਗੰਭੀਰ ਦੱਸੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪ੍ਰਾਉਟ ਸਲਾਦ, ਗਰਿੱਲਡ ਚਿਕਨ, ਮੱਛੀ, ਇਡਲੀ, ਖੀਰ...! ਸੰਸਦ ਮੈਂਬਰ ਖਾਣਗੇ ਹੁਣ ਇਹ ਖਾਣਾ
NEXT STORY